ਮੀਮ-ਮੱਤਾਂ ਤੁਝ ਬਿਨ ਕੌਣ ਜੋ ਦੇਵੇ ਦਿਲ ਨੂੰ

ਮੀਮ-ਮੱਤਾਂ ਤੁਝ ਬਿਨ ਕੌਣ ਜੋ ਦੇਵੇ ਦਿਲ ਨੂੰ

ਧਰ ਵਹੀ ਹਦ ਪੈਗੰਬਰ ਦੀ

'ਸਿਲੇ ਅੱਲਾ ਅਲੈ ਹੋ ਸਲਮ'

ਸੋਹਣੇ ਓਸੇ ਸਰਵਰ ਦੀ

ਕੁਤਬ ਦੀਵਾਨ ਜੇ ਹੋਰ ਕਿਸੇ ਨੂੰ

ਬਾਹਜ ਤੈਂਡੇ ਹੀਰ ਘਰ ਘਰ ਦੀ

ਇਹ ਖੂਬਸੂਰਤਾਂ ਘੁੰਘਟ ਤੈਂਡਾ

ਸ਼ੋਰ ਸਿਆਹ ਰੁਖ ਅਨਵਰ ਦੀ

ਇਹ ਖਾਕ ਰਤਾਕ ਸੂਰਜ ਬਾਹਝੋਂ

ਠਾਠ ਮਰੇਂਦੀ ਕੱਪਰ ਦੀ

ਨਾਹੀਂ ਤਾਂ ਵਤ ਨਾਜ਼ ਦੀ ਜਾਣੇ

ਸੂਰਤ ਮੂਰਤ ਪੱਥਰ ਦੀ

ਕਿਆ ਇਨਕਾਰ ਖਿਆਲ ਦਸੈਂਦਾ

ਜਿਨਸ ਜੇ ਏਸ ਲਬ ਗੌਹਰ ਦੀ

ਤੂਹੀ ਸ਼ੱਕਰ ਖੰਡ ਨਬਾਤ ਕਰੇਂ

ਅਤੇ ਮਿੱਠਾ ਮਿੱਠੀ ਲਬ ਸ਼ਕਰ ਦੀ

ਤੂਹੀ ਜ਼ੁਲਫ ਸ਼ਰੀਫ ਦੀ ਫਾਹੀ,

ਤੂਹੀਂ ਕੈਦ ਕਰੇਂ ਦਿਲ ਹੈਦਰ ਦੀ ।੬।

📝 ਸੋਧ ਲਈ ਭੇਜੋ