ਮੀਮ-ਮਜ਼ਹਬ ਕੀ ਪੁੱਛਣਾ ਏਂ ਕਾਜ਼ੀਆ ਵੇ

ਮੀਮ-ਮਜ਼ਹਬ ਕੀ ਪੁੱਛਣਾ ਏਂ ਕਾਜ਼ੀਆ ਵੇ

ਮੈਂਡਾ ਰਾਂਝਣ ਰੁਕਨ ਈਮਾਨ ਦਾ

ਇਸ਼ਕ ਇਮਾਮ ਨਿਮਾਜ਼ ਮੁਹੱਬਤ

ਮੁਰਲੀ ਹਰਫ਼ ਕੁਰਾਨ ਦਾ

ਸਭ ਵਕਤ ਰਕੂਆ ਸਜੂਦ ਵਿਚ ਰਹਿੰਦੇ

ਇਹ ਸਿਜਦਾ ਤੇ ਰਬ ਰਹਮਾਨ ਦਾ

ਅਲੀ ਹੈਦਰ ਹੀਰ ਰੰਝੇਟੇ ਦੀ ਆਹੀ,

ਐਵੇਂ ਕੂੜਾ ਵਹਮ ਜਹਾਨ ਦਾ ।੨੬।

📝 ਸੋਧ ਲਈ ਭੇਜੋ