ਮੀਮ-ਮੀਤਾ ਕੁਝ ਨਹੀਂ ਮੰਗਾਂ ਕਿਉਂ ਕਰ ਵੇ

ਮੀਮ-ਮੀਤਾ ਕੁਝ ਨਹੀਂ ਮੰਗਾਂ ਕਿਉਂ ਕਰ ਵੇ

ਏਹੋ ਮੰਗ ਭੀ ਤੈਥੋਂ ਮੰਗਣੀਆਂ

ਓਲ੍ਹੇ ਮੰਗਦੀ ਮੰਗਾਂ ਮੰਗਣਾਂ ਮੈਂ

ਆਹਾਂ ਮਾਂਗਣਾ ਤੈਥੋਂ ਸੰਗਣੀਆਂ

ਮੈਂ ਜੇਹੀਆਂ ਤੇਹੀਆਂ ਤੈਂਡੀਆਂ

ਮੰਗਤੀ ਬੋਦਲੀ ਭਾਵੇਂ ਮਲੰਗਣੀਆਂ

ਹੈਦਰ ਮੈਂ ਹੁਣ ਜੋਗਣ ਹੋਸਾਂ

ਗੇਰੀ ਜਾਮੇ ਤੈਥੋਂ ਰੰਗਣੀਆਂ ।੧੨।

📝 ਸੋਧ ਲਈ ਭੇਜੋ