ਮੀਮ-ਮੀਤਾ ਨੀਂਗਰ ਦੇ ਮਸ ਕਰ ਵੇ ਵਾਲੀਆਂ

ਮੀਮ-ਮੀਤਾ ਨੀਂਗਰ ਦੇ ਮਸ ਕਰ ਵੇ ਵਾਲੀਆਂ

ਨਿਤ ਬਹਾਨੜਾ ਨਾਜ਼ ਦਾ

ਮੀਤਾ ਹਿਕ ਤਾਂ ਅਹਦ ਆਗਾਜ਼ ਦਾ ਸ਼ਿਕਸਤ ਵੇ ਜ਼ਾਲਿਮ

ਵਲ ਵਲ ਜ਼ੁਲਫ ਦਰਾਜ਼ ਦਾ

ਮੀਤਾ ਹਿਕ ਤਾਂ ਅਹਦ ਆਗਾਜ਼ ਦਾ ਆਹਾ

ਹਿਕ ਤਾਂ ਸ਼ਰਮ ਆਗਾਜ਼ ਦਾ

ਨਿਤ ਵਲ ਵਲ ਅਹਦ ਸ਼ਿਕਸਤ ਵੇ ਜ਼ਾਲਿਮ

ਵਲ ਵਲ ਜ਼ੁਲਫ ਦਰਾਜ਼ ਦਾ

ਮੀਤਾ ਬੋਲ ਭੀ ਪਾਲਣਾ ਸ਼ਰਮ ਆਗਾਜ਼ ਦਾ

ਕਾਰ ਨਾ ਹੀਲਾ ਬਾਜ਼ ਦਾ

ਹਿਕ ਖਤ ਨਿਆਜ਼ ਦਾ ਪੜ੍ਹਦਾ ਨਾਹੁੰ

ਲੈ ਵਾਚ ਇਹ ਖਤ ਨਿਆਜ਼ ਦਾ

ਇਹ ਵਤ ਹਰਫ਼ ਉਠੀਂਦੇ ਨਹੀਂ

ਕਿਆ ਉੱਚਾ ਲਿਖਿਆ ਰਾਜ਼ ਦਾ

ਖਾਲੀ ਸਾਡੀ ਭੇਜਿਆ ਸੂ ਖਤ

ਫਜ਼ਲ ਇਹ ਚਾਰੇ ਸਾਜ਼ ਦਾ

ਹੈਦਰ ਆਖ ਸ਼ਰੀਫ ਨੂੰ ਵੇਖਾਂ,

ਇਹ ਕੰਮ ਗਰੀਬ-ਨਿਵਾਜ਼ ਦਾ ।੯।

📝 ਸੋਧ ਲਈ ਭੇਜੋ