ਮੀਮ-ਮੀਤਾ ਨੀਂਗਰਾ ਸ਼ੋਖ ਅਣੋਖਿਆ ਵੇ

ਮੀਮ-ਮੀਤਾ ਨੀਂਗਰਾ ਸ਼ੋਖ ਅਣੋਖਿਆ ਵੇ

ਕੋਈ ਓੜਕ ਪਤਾ ਭੀ ਨਾਜ਼ ਦਾ

ਗਲ ਭੀ ਨਾਜ਼ ਨਿਗਾਹ ਭੀ ਨਾਜ਼

ਅਤੇ ਗਹਣਾ ਭੀ ਨਾਜ਼ ਦਾ

ਤੋੜੇ ਧੂੜ ਧਮਾਈ ਖਤ ਕਟਕ ਦੇ

ਤੈਂ ਥੀਣਾ ਭੀ ਨਾਜ਼ ਦਾ

ਪਰ ਖਤ ਲਬਾਂ ਦਾ ਆਖ ਅਮੱਨਾ

ਅਜੇ ਮੁਜ਼ੱਨੀ ਭੀ ਨਾਜ਼ ਦਾ

ਛੋੜ ਸ਼ਰੀਫ਼ ਤੂੰ ਹਿੰਦ ਦੇ ਅਖੜ

ਅਜੇ ਸੋਹਣਾ ਭੀ ਨਾਜ਼ ਦਾ

ਹੁਣ ਪੁੱਛਿਆ ਖੱਤ ਆਗਾਜ਼ ਨਿਆਜ਼ ਦਾ

ਮੁਲਕ ਆਮੱਨਾ ਭੀ ਨਾਜ਼ ਦਾ

ਅਜੇ ਸੁਰਖ ਹੈਦਰ ਲਾਲ ਲਬਾਂ ਤੇ,

ਹੀਰਾ ਪੱਨਾ ਭੀ ਨਾਜ਼ ਦਾ ।੮।

📝 ਸੋਧ ਲਈ ਭੇਜੋ