ਮੀਮ-ਮੀਤਾ ਯਾਰੀਆਂ ਲਾਏ ਨ ਮਾਰ ਅਸਾਂ ਨੂੰ

ਮੀਮ-ਮੀਤਾ ਯਾਰੀਆਂ ਲਾਏ ਮਾਰ ਅਸਾਂ ਨੂੰ

ਲਾਈਆਂ ਵੇ ਮਤਾਂ ਲਾਰੀਆਂ ਵੇ

ਕੀ ਤਾੜੀਆਂ ਮਾਰ ਉਡਾਇਆ

ਮਾਰ ਤਾੜੀਆਂ ਕਟਾਰੀਆਂ ਵੇ

ਅਸਾਂ ਰੋਂਦਿਆਂ ਰਾਤੀਂ ਗੁਜ਼ਾਰੀਆਂ

ਤੁਸੀਂ ਹਸਦੇ ਨਾਲ ਪਿਆਰੀਆਂ ਵੇ

ਵਾਰੀਆਂ ਵੇ ਮੈਂ ਤਾਂ ਵਾਰੀਆਂ ਵੇ

ਹੈ ਹੈ ਜ਼ਾਰੀਆਂ ਮੈਂ ਤਾਂ ਜ਼ਾਰੀਆਂ ਵੇ

ਕੋਹ ਕਾਫ ਦੀ ਪਰੀ ਤੇ ਅਖੀਂ ਤੇ

ਧਾਰੀਂ ਕੱਜਲ ਦੀਆਂ ਧਾਰੀਆਂ ਵੇ

ਵਾਹਰ ਵੇ ਨੈਣਾਂ ਤੇ ਵਾਹਰ ਵੇ

ਉਨਾਂ ਜ਼ਾਲਿਮਾਂ ਦਸਤੀਆਂ ਮਾਰੀਆਂ ਵੇ

ਉਨਹਾਂ ਕਮਾਣੀਆਂ ਤਰਕਸ਼ ਵਾਲਿਆਂ

ਵਗੀਆਂ ਤੇਜ ਤਰਵਾਰੀਆਂ ਵੇ

ਮੈਂ ਚੌਪੜ ਮਾਰੀਆਂ ਨਿਉਂ ਤੁਸਾਡੇ

ਹਾਰੀਆਂ ਵੇ ਮੈਂ ਤਾਂ ਹਾਰੀਆਂ ਵੇ

ਹਿਕ ਪਲ ਪਾਸਾ ਢਾਲੇਂ ਅਸਾਂ ਨੂੰ

ਹਿਕ ਨਾ ਰਾਤੀਂ ਸਾਰੀਆਂ ਵੇ

ਸਾਰੀਆਂ ਵੇ ਮੈਂ ਤਾਂ ਸਾਰੀਆਂ ਵੇ

ਹੈ ਹੈ ਵਾਰੀਆਂ ਵੇ ਮੈਂ ਤਾਂ ਵਾਰੀਆਂ ਵੇ

ਨਿਉ ਨੀਵਾਂ ਦਿਤੀਆਂ ਸੀਨੇ ਮੈਂਡੇ

ਬੀਮਾਰੀਆਂ ਵੇ ਬੀਮਾਰੀਆਂ ਵੇ

ਨੂੰਹ ਫੇਰ ਪਾ ਵਿੱਚ ਸੀਨੇ ਮੈਂਡੇ

ਵੇਖ ਚੋਲੀ ਦੀਆਂ ਗੁਲਕਾਰੀਆਂ ਵੇ

ਇਸ਼ਕ ਸਮੁੰਦਰ ਤੇ ਮੈਂ ਹੁਣ ਤਾਰੀ

ਵਾਲ੍ਹਾਂ ਮੈਂਡੇ ਸਿਰ ਭਾਰੀਆਂ ਵੇ

ਨੂੰਹ ਕਪੜ ਦੂਤੀ ਕਹਿਆ ਨੈਣਾਂ

ਤਾਰੀਆਂ ਵੇ ਨੈਣਾਂ ਤਾਰੀਆਂ ਵੇ

ਲੈ ਹੱਥ ਹੈਦਰ ਜ਼ੁਲਫਾਂ ਸਿਆਹ,

ਲਖ ਤਾਰੀਆਂ ਵੇ ਲਖ ਤਾਰੀਆਂ ਵੇ ।੧੯।

📝 ਸੋਧ ਲਈ ਭੇਜੋ