ਮੀਮ-ਮੁਹੱਬਤ ਯਾਰ ਦੀ ਸ਼ਾਲਾ

ਮੀਮ-ਮੁਹੱਬਤ ਯਾਰ ਦੀ ਸ਼ਾਲਾ,

ਵਧਮ ਪਲ ਪਲ ਜਿਉਂਦਿਆਂ ਨੂੰ

ਜ਼ਕਰੀਆ ਯਾਰ ਦਾ ਵਿਰਦ ਕਮਾਵੇ

ਆਰੇ ਹੇਠ ਚੀਰੇਂਦਿਆਂ ਨੂੰ

ਮਨਸੂਰ ਭੀ ਮਾਰੇ ਸੌ ਸੌ ਨਾਅਰੇ

ਸੂਲੀ ਪਕੜ ਚੜ੍ਹੇਂਦਿਆਂ ਨੂੰ

ਅਲੀ ਹੈਦਰ ਤੈਨੂੰ ਸ਼ਰਮ ਆਵੇ,

ਆਸ਼ਿਕਾਂ ਵਿਚ ਗਿਣੇਂਦਿਆਂ ਨੂੰ ।੨੫।

📝 ਸੋਧ ਲਈ ਭੇਜੋ