ਮੀਮ-ਮੁਹੰਮਦ ਕਿਨ ਬਣਾਇਆ

ਮੀਮ-ਮੁਹੰਮਦ ਕਿਨ ਬਣਾਇਆ,

ਕਿਨ ਬਣਾਇਆ ਵਹੀ ਯਾਰ

ਅਰਬਾ ਅਨੁਸਾਰ ਬੁੱਤ ਬਣਾਕੇ,

ਵਿੱਚ ਉਹਦੇ ਵੜ ਬਹੀਂ(ਬਹੇਂ) ਯਾਰ

ਮੈਂ ਹਾਂ ਲੋਹਾ ਤੂੰ ਹੈਂ ਪਾਰਸ,

ਨਾਲ ਅਸਾਂ ਜ਼ਰਾ ਖਹੀਂ ਯਾਰ

ਅਲੀਹੈਦਰ ਇਹ ਗੰਜ ਵਹਦਤ ਵਾਲੇ,

ਬੱਸ ਵੀ ਹੋਂਦੇ ਨਹੀਂ ਯਾਰ ।੩੩।

📝 ਸੋਧ ਲਈ ਭੇਜੋ