ਮੀਮ-ਮੁਹੰਮਦ ਮੰਨ ਯਾਰ ਪਿਆਰਾ

ਮੀਮ-ਮੁਹੰਮਦ ਮੰਨ ਯਾਰ ਪਿਆਰਾ,

ਤੇ ਮੰਨਣ ਫਜ਼ਲ ਖ਼ੁਦਾ ਦਾ

ਮੀਮ ਤੇ ਨੂਨ ਗਵਾਹੀ ਦੇਂਦੇ,

ਮੰਨ ਸ਼ਰਹ ਦਾ ਕਾਇਦਾ

ਜ਼ੇਰ ਜ਼ਬਰ ਵਸ ਖਤ ਨਿਸ਼ਾਨੀ,

ਲਿਖਿਆ ਸੰਜ ਸਬਾ ਦਾ

ਮੀਮ ਦੇ ਪਿੱਛੇ ਨੂਨ ਜੋ ਆਵੇ,

ਏਸ ਰਮਜ਼ ਦਾ ਫ਼ਾਇਦਾ

ਹੈਦਰ ਖੁਸ਼ਖੂ ਮੁਹਰਾਂ ਲੱਗੀਆਂ

ਲਿਖਿਆ ਕਦਰ ਕਜ਼ਾ ਦਾ ।੨੪।

📝 ਸੋਧ ਲਈ ਭੇਜੋ