ਮੀਮ-ਮੁਹੰਮਦ ਸਲੇ ਅੱਲਾਹ ਦਾ

ਮੀਮ-ਮੁਹੰਮਦ ਸਲੇ ਅੱਲਾਹ ਦਾ,

ਹਰਦਮ ਸਾਨੂੰ ਆਸਰਾ

ਓਸੇ ਦੀ ਉਮੀਦ ਅਸਾਹਾਂ,

ਅਮਲਾਂ ਦਾ ਨ-ਭਰਵਾਸੜਾ

ਓਸੇ ਦੇ ਦਰਬਾਰ ਦੇ ਸਾਇਲ,

ਹੱਥ ਅਸਾਡੇ ਕਾਸੜਾ

ਓਸੇ ਦੇ ਦਿਲਾਸੇ ਹੈਦਰ,

ਹੰਝੂ ਵਾਲਾ ਹਾਸੜਾ

ਸਭ ਜੱਗ ਦੇਵੇ ਝਿੜਕਾਂ ਹੈਦਰ,

ਓਸੇ ਦਾ ਇੱਕ ਦਿਲਾਸੜਾ ।੨੪।

📝 ਸੋਧ ਲਈ ਭੇਜੋ