ਮੀਮ-ਮੁਸ਼ਕਲ ਹੋ ਗਇਆ ਮਿਲਣਾ ਤੇਰਾ

ਮੀਮ-ਮੁਸ਼ਕਲ ਹੋ ਗਇਆ ਮਿਲਣਾ ਤੇਰਾ

ਤੇ ਮੁਸ਼ਕਲ ਹੋ ਗਇਆ ਕੱਜਣਾ ਭੀ

ਮੁਸ਼ਕਲ ਹੋ ਗਇਆ ਸਭ ਕੁਝ ਰੱਖਣਾ

ਤੇ ਮੁਸ਼ਕਲ ਹੋ ਗਇਆ ਤਜਣਾ ਭੀ

ਮੁਸ਼ਕਲ ਹੋ ਗਇਆ ਜ਼ਾਹਿਰ ਕਰਨਾ

ਤੇ ਮੁਸ਼ਕਲ ਹੋ ਗਇਆ ਕੱਜਣਾ ਭੀ

ਮੁਸ਼ਕਲ ਹੋਰ ਕਾਈ ਹੈਦਰ

ਤੇ ਮੁਸ਼ਕਲ ਤੈਂ ਕੋਲੋਂ ਰੱਜਣਾ ਭੀ ।੨੭।

📝 ਸੋਧ ਲਈ ਭੇਜੋ