ਅਸੀ ਤਾਂ ਮਹਿਕਾਂ ਵੰਡਣੇ ,ਕਾਹਤੋਂ ਕਰਦਾ ਬਰਬਾਦ ਵੇ।

ਮਹੁਬਤ ਖਿਲਾਰ ਦਿਲੋਂ ,ਖੁਸ਼ੀ-ਖੁਸ਼ੀ ਕਰਦੇ ਅਬਾਦ ਵੇ।

ਜੀਵਨਦਾਤਾ ਬਣ ਸਾਡੇ ਲਈ,ਕਾਹਤੋਂ ਬਣਦਾ ਜੱਲਾਦ ਵੇ।

ਕੁਦਰਤੀ ਦੀ ਰਮਜ਼ ਪਛਾਣ, ਪੂਰੀ ਕਰ ਸਾਂ ਮੁਰਾਦ ਵੇ।

ਅਸੀ ਕੁਦਰਤ ਦੇ ਜਾਏ ਹਾਂ , ਕਾਹਤੋਂ ਕਰਦਾ ਵਿਵਾਦ ਵੇ।

ਅਸੀ ਆਦਿ ਹਾਂ ਹੈ ਭੀ ਹਾਂ , ਅਸੀ ਸੀ ਵੀ ਜੁਗਾਦਿ ਵੇ।

'ਧੁੰਨ' ਤੂੰ, ਮੈ, ਪਸੂ,ਪੰਛੀ , ਸੱਭ ਕੁਦਰਤ ਦੀ ਉਲ਼ਾਦ ਵੇ।

ਅਸੀ ਤਾਂ ਮਹਿਕਾਂ ਵੰਡਣੇ, ਕਾਹਤੋਂ ਕਰਦਾ ਬਰਬਾਦ ਵੇ

📝 ਸੋਧ ਲਈ ਭੇਜੋ