ਐਸਾ ਕਾਰ ਵਿਹਾਰ ਨ ਕਦੇ ਕਰੀਏ,
ਸਹਿਣੀ ਪਏ ਜਿਸ ਤੋਂ ਮਗਰੋਂ ਪਰੇਸ਼ਾਨੀ ।
ਕਦਰ ਹੰਸਾਂ ਨੂੰ ਹੁੰਦੀ ਏ ਮੋਤੀਆਂ ਦੀ,
ਦਿਲਾਂ ਵਾਲਿਆਂ ਨੂੰ ਦਿਲ ਦੀ ਕਦਰਦਾਨੀ।
ਕੱਲ ਸੋਹਣੀ ਨੇ ਆਖਿਆ ਆਸ਼ਕਾਂ ਨੂੰ,
ਮੈਂ ਨਾ ਕਰਾਂ ਇਨਕਾਰ ਤੇ ਨਜ਼ਰਸਾਨੀ ।
ਡਰਦੇ “ਸਾਹਿਬ” ਨੇ ਓਸਦੀਆਂ ਘੂਰੀਆਂ ਤੋਂ,
ਬੋਲੇ ਹੱਸਕੇ ਤਾਂ ਓਸਦੀ ਮਿਹਰਬਾਨੀ ।