ਹੁਣ ਕਿਸੇ ਮਹਿਫ਼ੂਜ਼ ਥਾਂ 'ਤੇ ਆਲ੍ਹਣੇ ਪਾਇਓ ਤੁਸੀਂ।
ਫਿਰ ਨਾ ਐਵੇਂ ਪੰਛੀਓ, ਮੁੜ ਤੋਂ ਉਜੜ ਜਾਇਓ ਤੁਸੀਂ।
ਤਿੜਕ ਬੈਠੀ ਪਹਿਲੀ ਠੋਕਰ ਲਗਦਿਆਂ ਸੰਵੇਦਨਾ,
ਦੂਜੀ ਠੋਕਰ ਭੁੱਲ-ਭੁਲੇਖੇ ਵੀ ਨਾ ਹੁਣ ਖਾਇਓ ਤੁਸੀਂ।
ਜਾ ਰਹੇ ਹੋ ਪੱਥਰਾਂ ਦੇ ਸ਼ਹਿਰ ਅੰਦਰ ਰਹਿਣ ਨੂੰ,
ਸੰਭਲ ਕੇ ਰਹਿਣਾ ਜ਼ਰਾ ਐਵੇਂ ਨਾ ਟੁੱਟ ਜਾਇਓ ਤੁਸੀਂ।
ਹਰ ਸਫ਼ਰ ਵਿਚ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਰਹਿੰਦੀਆਂ,
ਮੁਸ਼ਕਿਲਾਂ ਨੂੰ ਵੇਖ ਕੇ ਕਿਧਰੇ ਨਾ ਘਬਰਾਇਓ ਤੁਸੀਂ।
ਹਰ ਤਰਫ਼ ਹੈ ਝੂਠ ਦਾ ਪਾਸਾਰ ਉਸ ਬਾਜ਼ਾਰ ਵਿਚ,
ਨਕਲੀ ਚੀਜ਼ਾਂ ਵੇਖ ਕੇ ਐਵੇਂ ਨਾ ਭਰਮਾਇਓ ਤੁਸੀਂ।