ਬੜਾ ਚਿਰ ਹੋਇਆ ਮਹਿਖਾਨਿਆਂ ਚੋਂ ਪੀਂਦਿਆਂ ਨੂੰ ,
ਕਦੇ ਨੈਣਾਂ ਚੋਂ ਪਿਲਾਵੇ, ਤੈਨੂੰ ਤਾਂ ਮੰਨੀਏ।
ਤੈਥੋਂ ਦੂਰ ਹੋ ਕੇ, ਬੱਸ ਸੀਤੇ ਜਿਹੇ ਜਾਣ ਜਿਹੜੇ,
ਆਪ ਬੁੱਲ੍ਹਾਂ ਨੂੰ ਛੁਹਾਵੇਂ, ਤੈਨੂੰ ਤਾਂ ਮੰਨੀਏ।
ਤੱਕ ਤੱਕ ਥੱਕ ਗਈਆਂ, ਅੱਖੀਆਂ ਵੀ ਰਾਹ ਜੀਹਦਾ,
ਕਦੇ ਉਹੀ ਬਣ ਆਵੇਂ, ਤੈਨੂੰ ਤਾਂ ਮੰਨੀਏ।
ਬਹੁਤ ਅੱਗੇ ਲੰਘ ਗਿਆ, ਅਕਲਾਂ ਦੇ ਆਸਰੇ ਤੇ,
ਕਦੇ ਪਿੰਡ ਮੁੜ ਜਾਵੇਂ, ਤੈਨੂੰ ਤਾਂ ਮੰਨੀਏ।
"ਮੰਡੇਰ" ਨੂੰ ਨਾ ਪਤਾ ਲੱਗੇ, ਯਾਰ ਕਿਹੜਾ?, ਰੱਬ ਕਿਹੜਾ?
ਕਦੇ ਬੈਠ ਸਮਝਾਵੇਂ ਤੈਨੂੰ ਤਾਂ ਮੰਨੀਏ॥