ਮਹਿਰਮ ਨੂੰ ਮੁਮਤਾਜ਼ ਬਣਾ

ਮਹਿਰਮ ਨੂੰ ਮੁਮਤਾਜ਼ ਬਣਾ ਲੈ

ਧੜਕਣ ਦੀ ਆਵਾਜ਼ ਬਣਾ ਲੈ

ਤਾਜ ਮਹਿਲ ਦੇ ਵਾਂਗਰ ਕੋਈ

ਸੁਪਨੀਲੇ ਜਿਹੇ ਰਾਜ਼ ਬਣਾ ਲੈ

ਮਰਮਰ ਦਾ ਇਕ ਬੁੱਤ ਬਣਾ ਕੇ,

ਉਹ ਰੂਹ ਦਾ ਹਮਰਾਜ਼ ਬਣਾ ਲੈ

ਬੋਲਾਂ ਚੋਂ ਸੰਗੀਤ ਝਰੇਗਾ,

ਸਾਹ ਸੁਰ ਕਰਕੇ ਸਾਜ਼ ਬਣਾ ਲੈ

ਬੁੱਲ੍ਹਾਂ 'ਤੇ ਮੁਸਕਾਨਾਂ ਥਿਰਕਣ,

ਦਿਲ ਨੂੰ ਦਰਦ ਨਿਵਾਜ਼ ਬਣਾ ਲੈ

ਖੁਸ਼ੀਆਂ ਪਾਉਣ ਧਮਾਲਾਂ ਜਿਸ 'ਤੇ,

ਚਿਹਰੇ ਦਾ ਅੰਦਾਜ਼ ਬਣਾ ਲੈ

ਸੂਤ ਮੁਹੱਬਤ ਦਾ ਕੱਤ ਕੱਤ ਕੇ,

ਯਾਦਾਂ ਦਾ ਕੁਝ ਦਾਜ ਬਣਾ ਲੈ

ਸਾਰੇ ਅੰਬਰ ਛੂਹ ਸਕਦਾ ਏਂ,

ਸੋਚਾਂ ਦੀ ਪਰਵਾਜ਼ ਬਣਾ ਲੈ

📝 ਸੋਧ ਲਈ ਭੇਜੋ