ਕਦੇ ਕਦੇ ਮੇਰਾ ਜੀਅ ਕਰਦਾ,
ਕਰਾਂ ਕਸੂਰ ਤੇ ਰੁੱਸ ਜਾਵਾਂ ।
ਉਹ ਹਰ ਗੱਲ ਦਾ ਰੱਖੇ ਪਰਦਾ,
ਉਹਦੀ ਹਰ ਇੱਕ ਗੱਲ 'ਚ ਦਮ ਹੋਵੇ ।
ਮੇਰੀ ਗੱਲ ਨਾ ਹੋਵੇ ਕੰਮ ਦੀ,
ਕਮਲ ਘੋਟਿਆ ਮੈਂ ਹਰ ਗੱਲ ਹੋਵੇ ।
ਉਹ ਜਾਣਦਾ ਇਹ ਗੱਲ ਹੋਵੇ ।
ਫਿਰ ਵੀ ਮੇਰੀ, ਗੱਲ ਮੰਨ ਲਵੇ,
ਮੈਂ ਆਪਣੀ ਗੱਲ ਮਨਾਉਣ ਲਈ,
ਝੂਠੀ ਮੂਠੀ ਰੋਵਾਂ ਜਦ,
ਖਿੱਚ ਆਪਣੀਆਂ ਬਾਂਹਾਂ ਵਿੱਚ ਲਵੇ ।
ਮੇਰੇ ਮੱਥੇ ਨੂੰ ਚੁੰਮ ਕੇ ਤੇ,
ਸਿਰ ਸੀਨੇ ਦੇ ਨਾਲ ਲਾ ਲਵੇ ।
ਮੈਂ ਬਾਂਹ ਛੁਡਾ ਕੇ ਭੱਜਾਂ ਜਦ,
ਝੱਟ ਪੱਟ ਗੱਲਵੱਕੜੀ ਪਾ ਲਵੇ ।
ਗੱਲ ਮੇਰੀ ਹੀ ਮੰਨੀ ਜਾਵੇ ।
ਪਰ ਦਿਲੋਂ, ਮੈਂ ਉਸਦੀ ਗੱਲ ਮੰਨਾਂ ।
ਉਹੀ ਕਰਾਂ, ਜੋ ਉਹਦੇ ਮਨ ਭਾਵੇ ।
ਜਿਵੇਂ 'ਸਰਬ' ਰੁੱਸ ਕੇ, ਹੱਕ ਨਾਲ ।
ਸੋਹਣੀ ਗਲਵੱਕੜੀ ਪਾ ਲਵੇ ।