ਮੇਰਾ ਮਨ ਨਾ ਆਵੇ ਬਾਜ਼

ਅੱਜ ਤੜਕੇ ਦਾ ਪਹਿਰ ਸੀ

 ਮੇਰਾ ਮਨ ਨਾ ਆਵੇ ਬਾਜ਼।

 ਕਹਿੰਦਾ ਗੱਲ ਕਰ ਧਰਮਰਾਜ ਦੀ,

 ਕੌਣ ਹੈ ਧਰਮਰਾਜ?

 ਉੁਹ ਜੋ ਜੀਵਾਂ ’ਤੇ ਬਖਸ਼ਸ਼ ਕਰਦਾ,

 ਜਾਂ ਕਰਦਾ ਸਜ਼ਾਯਾਬ।

 ਕੀ ਤੁਸੀਂ ਉਸ ਨੂੰ ਕਹਿੰਦੇ ਧਰਮਰਾਜ?

 ਮੈਂ ਕਿਹਾ ਹੂੰਅ, ਸ਼ਾਇਦ ਇਨਸਾਨ ਕਹਿੰਦੇ ਹੋਣੇ।

 ਏਸੇ ਨੂੰ ਆਪਣਾ ਧਰਮਰਾਜ

 ਫਿਰ ਸ਼ੁਰੂ ਕਰ ’ਤੇ ਉਸ ਸਵਾਲ,

 ਮਚਾ ਦਿੱਤਾ ਦਿਲ ਬਵਾਲ।

 ਤੇ ਫਿਰ ਸੂਰਜ ਦਾ ਧਰਮਰਾਜ ਕੌਣ ਹੈ?

 ਜੋ ਰੌਸ਼ਨੀ ਦੇ, ਕਰਦਾ ਧਰਤ ਅਬਾਦ।

 ਚੰਦਰਮਾ ਦਾ ਧਰਮਰਾਜ ਕੌਣ ਹੈ?

 ਜੋ ਠੰਢਕ ਦੇਂਦਾ ਬੇਹਿਸਾਬ।

 ਪਾਣੀ ਦਾ ਧਰਮਰਾਜ ਕੌਣ ਹੈ?

 ਜੋ ਨਿੱਤ ਮਿਟਾਵੇ ਪਿਆਸ।

 ਕਰੋੜਾਂ ਤਰਾਂ ਦੇ ਧੰਨ-ਕੁਬੇਰ ਨੇ,

 ਉਹਨਾ ਦਾ ਕੌਣ ਵਿਆਸ।

 ਅਨੇਕਾਂ ਤਰ੍ਹਾਂ ਦੇ ਅਨਾਜ, ਰੁੱਖ ਤੇ ਪਹਾੜ ਨੇ,

 ਉਹਨਾਂ ਦਾ ਕੌਣ ਰੱਖਦਾ ਹਿਸਾਬ-ਕਿਤਾਬ।

 ਤੁਸੀਂ ਧਰਤੀ-ਅੰਬਰ ਖੋਜ ਰਹੇ

 ਨਾਮ ਰੱਖ ਕੇ ਵਿਗਿਆਨ।

 ਫਿਰ ਮਿਲ਼ਿਆ ਬ੍ਰਹਿਮੰਡ ਨੂੰ ਚਲਾਉਣ ਵਾਲਾ?

 ਜਾਂ ਮੁੜ ਆਏ ਹੋ ਪਰੇਸ਼ਾਨ।

 ਉਹ ਇੱਕ ਓਅੰਕਾਰ ਹੈ,

 ਜੋ ਬ੍ਰਹਿਮੰਡ ਨੂੰ ਚਲਾ ਰਿਹਾ।

 ਨਾਨਕ ਸਾਹਿਬ ਨੇ ਤੱਕਿਆ ਸੀ,

 ਜਪੋ ਉਸ ਨੂੰ ਅੰਤਰ-ਧਿਆਨ।

 ਉਹ ਹਰ ਇੱਕ ਦੇ ਵਿੱਚ ਵੱਸਦਾ,

 ਕੁਦਰਤ ਦਾ ਧਰਮਰਾਜ।

📝 ਸੋਧ ਲਈ ਭੇਜੋ