ਮੇਰਾ ਪਿਆਰ-ਮੇਰੇ ਲੋਕ

ਹੇ ਜੰਤਾ ! ਤੇਰੇ ਦੁੱਖਾਂ ਦਾ ਕਿੱਸਾ ਹੀ ਨਿਰਾਲਾ

ਜ਼ੁਲਮ ਦੇ ਨਾਲ ਹੋਇਆ ਤੇਰੇ ਹੱਕਾਂ ਦਾ ਉਧਾਲਾ

ਤੇਰੇ ਵਿਚਕਾਰ ਕੇ ਅੱਜ ਇੰਜ ਮਹਿਸੂਸ ਹੋਇਆ ਏ,

ਕਿ ਸੂਰਜ ਨਿਕਲ ਆਇਆ, ਦਿਲਾਂ ਵਿਚ ਪਹੁ-ਫੁਟਾਲਾ

ਤੇਰੇ ਖ਼ਾਮੋਸ਼ ਘੋਲਾਂ 'ਚੋਂ ਮੈਂ, ਅੱਖਰ ਭੁੱਖ ਦੇ ਪੜ੍ਹਿਆ,

ਤਾਹੀਓਂ ਤਾਂ ਹੈ ਖੋਲ੍ਹੀ ਲੋਹ-ਕਥਾ ਦੀ ਪਾਠਸ਼ਾਲਾ

ਤੇ ਜੇਕਰ ਕਲਮ ਮੇਰੀ ਕੁਝ ਅੱਖਰ ਵਾਰ ਨਾ ਸਕਦੀ,

ਮੈਂ ਕਿੱਦਾਂ ਤਾਰ ਸਕਣਾ ਤੇਰਿਆਂ ਗੀਤਾਂ ਦਾ ਹਾਲਾ

ਹੈ ਤੇਰੀ ਰੂਹ-ਭਰੀ ਬੋਲੀ 'ਤੇ ਮੇਰੀ ਕਲਮ ਦਾ ਪਹਿਰਾ,

ਮੈਂ ਦੇਣਾ ਹੱਸ ਕੇ ਤੇਰੀ ਵਫ਼ਾ ਦਾ ਮੂੰਹ-ਵਖਾਲਾ

ਕੋਈ ਵੀ ਜ਼ੁਲਮ ਹੁਣ ਇਸ ਨੂੰ ਦਬਾ ਕੇ ਰੱਖ ਨਹੀਂ ਸਕਦਾ,

ਦਿਮਾਗ਼ਾਂ ਵਿਚ ਹਰਕਤ ਹੈ ਤੇ ਹਿੱਕਾਂ 'ਚ ਉਬਾਲਾ

ਮੇਰੀ ਜੰਤਾ ! ਤੇਰੇ ਦੁੱਖਾਂ ਦਾ ਕਿੱਸਾ ਹੀ ਨਿਰਾਲਾ

ਜ਼ੁਲਮ ਦੇ ਨਾਲ ਹੋਇਆ ਤੇਰੇ ਹੱਕਾਂ ਦਾ ਉਧਾਲਾ

📝 ਸੋਧ ਲਈ ਭੇਜੋ