ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

ਸੋਚਦੇ ਵੱਖਰਾ, ਦਿਸਦੇ ਅਨੋਖੇ, ਇਹ ਲੋਕ,

ਪੈਸੇ ਦੀ, ਇਹਨਾਂ ਨੂੰ ਲੋੜ ਨਾ, ਦਿਨੇ ਦਿੱਲ ਤੇ ਡਾਕੇ ਮਾਰਦੇ, ਇਹ ਲੋਕ।

ਰੱਬ ਦਾ ਨਾਂ ਜਪ ਕੇ, ਰੱਬ ਤੋ ਸਭ ਲੈਂਦੇ, ਇਹ ਲੋਕ,

ਜੂਹ ਤਾਂ ਥੋੜ੍ਹੀ ਜਿਹੀ, ਇਹਨਾਂ ਦੇ ਰਹਿਣ ਦੀ ਏ, ਸਾਰੀ ਦੁਨੀਆਂ ਨੂੰ ਆਪਣੀ ਦੱਸਦੇ, ਇਹ ਲੋਕ।

ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

ਸ਼ਕਲ ਸੂਰਤ, ਇਹਨਾਂ ਦੀ ਸੋਹਣੀ ਜਹੀ, ਜੱਦੋ-ਪੁਸਤੋਂ ਇੱਕੋ ਜੇਹੇ ਦਿਸਦੇ, ਇਹ ਲੋਕ,

ਭਲਾ ਕਰਨ ਲਈ, ਮੈਦਾਨੇ ਜੰਗ ਆਉਂਦੇ, ਜਾਨਾਂ ਤੱਕ ਖੇਡ ਜਾਂਦੇ, ਇਹ ਲੋਕ। 

ਆਪਣੇ ਜਖਮਾਂ ਦਾ ਕੋਈ ਖਿਆਲ ਨਹੀਂ, ਕਿਸੇ ਦਾ ਦੁੱਖ ਨਾ ਦੇਖ ਸਕਦੇ, ਇਹ ਲੋਕ, 

ਕਿਸੇ ਸੱਜਰੇ ਸਵੇਰ ਦੀ ਓਸ ਵਾਂਗ, ਦਿੱਲ ਸੱਚਾ ਤੇ ਸੁੱਚਾ, ਰੱਖਦੇ ਇਹ ਲੋਕ

ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

ਮੈਂ ਅਵਾਮ ਇਹਨਾਂ ਦੇ ਰਾਜ ਦੀ ਹਾਂ, 'ਰਾਜਾ ਰਣਜੀਤ' ਦੇ ਸੁਭਾਅ ਜੇਹੇ, ਇਹ ਲੋਕ,

ਮੈਂ ਇਕਲਵ, ਮੇਰੇ ਗੁਰੂ ਦਰੋਣ, ਜੇਹੇ ਨਹੀਂ, ਇਹ ਲੋਕ।

ਪਹਿਰਾਵੇ ਦੇ ਸੰਤ ਨਹੀਂ, ਤਨ ਮਨ ਦੇ ਸੰਤ, ਇਹ ਲੋਕ,

ਭੋਲੇਪਨ 'ਚ' ਜੇ ਮੈਂ ਕਰਾਂ ਗਲਤੀ, ਬੱਚਾ ਸਮਝ ਕੇ, ਕਰਦੇ ਮਾਫ਼, ਇਹ ਲੋਕ।

ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

ਵਸਾ ਦੇਣਾ ਇਹਨਾਂ ਦੀ ਦਿਆਲਤਾ ਹੈ, ਵਸਾ ਕੇ ਫਿਰ ਨਾ ਕਦੇ ਉਜਾੜਦੇ, ਇਹ ਲੋਕ,

ਕੰਮ ਭਾਵੇਂ ਇਹ ਬਹੁਤ ਕਠੋਰ ਕਰ ਜਾਂਦੇ, ਦਿੱਲ, ਨਰਮ ਸੀਨੇ 'ਚ' ਧੜਕਦੇ, ਰੱਖਦੇ, ਇਹ ਲੋਕ।

ਮੇਰੀ ਹਰ ਹਰਕਤ ਦਾ ਧਿਆਨ ਰੱਖਦੇ, ਮੇਰੇ ਦਿਲ ਵਿੱਚ ਕੀ, ਜਾਣਦੇ ਇਹ ਲੋਕ, 

ਕਦਰ ਕਰਨੀ ਕੋਈ ਇਹਨਾਂ ਤੋਂ ਸਿੱਖੇ, ਆਪਣੀ ਪਦਵੀ ਤੇ ਨਾਲ ਬੈਠਾਲਦੇ, ਇਹ ਲੋਕ।

ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

ਹਾਰ ਖਾਣਾ ਇਹਨਾਂ ਦਾ ਸੁਭਾਅ ਨਹੀਂ, ਹਰ ਮੈਦਾਨ ਵਿੱਚ ਜੇਤੂ-ਕਰਾਰ, ਇਹ ਲੋਕ, 

ਜਦੋਂ ਹੱਸਦੇ, ਇਕੱਲੇ ਹੱਸਦੇ ਨਾ, ਪੂਰੀ ਫ਼ਿਜ਼ਾ ਹੱਸਾ ਜਾਂਦੇ, ਇਹ ਲੋਕ।

ਹਰ ਕੰਮ ਅਧੂਰਾ, ਪੂਰਾ ਕਰ ਜਾਂਦੇ, ਉਸ ਸਮੇਂ ਦੀ ਰਹਿੰਦੇ ਭਾਲ 'ਚ', ਇਹ ਲੋਕ, 

ਕੀ ਕਰਦੇ ਸਮਝਣਾ ਬੜਾ ਔਖਾ, ਪਰ ਕੁੱਝ ਕੁੱਝ ਸਮਝਾ ਜਾਂਦੇ, ਇਹ ਲੋਕ।

ਦਿਨੇ ਸੋਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

ਦੱਸ ਕਿਵੇਂ ਕਰਜ ਉਤਾਰਾਂਗਾ ਮੈਂ, ਅਪਣੇ ਅਹਿਸਾਨਾਂ ਲਈ, ਮੇਰੇ ਸ਼ਾਹ, ਇਹ ਲੋਕ, 

ਮੇਰੀ ਕਹਿੰਦਿਆਂ-ਕਹਿੰਦਿਆਂ ਸੋਚ ਰੁੱਕ ਜਾਏ, ਕੀ-ਕੀ ਦੱਸਾਂ, ਕੀ-ਕੀ ਕਰਦੇ ਇਹ ਲੋਕ।

ਜੇ ਮੈਂ ਨਾਸਤਕ ਹੋ ਕੇ, ਆਖਾਂ ਰੱਬ ਹੈਂ ਨਾ, 'ਭੋਲ੍ਹਿਆ ਸਭ ਕੁੱਝ ਹੈਂ,' ਕਹਿ ਜਾਂਦੇ ਇਹ ਲੋਕ,

ਸ਼ਿਕਾਰ ਕਰਨੇ ਦਾ, ਬੜਾ ਹੀ ਸ਼ੌਕ ਰੱਖਦੇ, ਮਰੇ ਹੋਏ ਤੇ ਸੋਟੇ ਨਹੀਂ ਮਾਰਦੇ, ਇਹ ਲੋਕ।

ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

ਜੇ ਮੈਂ ਇਹਨਾਂ ਨੂੰ ਛੋਟਾ ਵੀਰ ਆਖਾਂ, ਬੜੇ ਭਾਈ ਦਾ ਮੈਨੂੰ, ਦਿੰਦੇ ਸਤਿਕਾਰ, ਇਹ ਲੋਕ,

ਬੜਾ ਭਾਈ ਜੇ ਮੈ ਕਹਿ ਬੁਲਾਵਾਂ, ਛੋਟੇ ਵੀਰ ਵਾਂਗ ਮੈਨੂੰ, ਦਿੰਦੇ ਸ਼ਿੰਗਾਰ, ਇਹ ਲੋਕ।

ਜੇ ਬਾਪ ਸਮਝ ਕੇ, ਬਾਪੂ ਆਖਾਂ, ਨਾ ਭੁੱਲਣ ਵਾਲਾ, ਦਿੰਦੇ ਪਿਆਰ, ਇਹ ਲੋਕ,

ਜੋ ਮੈਂ ਪਰਦੇ ਤੇ ਵੇਖਦਾਂ, ਉਹ ਤਾਂ ਧੋਖਾ ਏ, ਕਿਸੇ ਕਹਾਣੀ ਦੇ ਅਸਲੀ, ਨਾਇਕ ਇਹ ਲੋਕ।

ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

ਮੈਂ ਬਣਾ ਕੇ ਬਿਲਕੁੱਲ ਨਹੀਂ ਸਿਫਤ ਕਰਦਾ, ਸੱਚਮੁੱਚ ਦਿਲਾਂ ਦੇ ਬਹੁੱਤ ਚੰਗੇ, ਇਹ ਲੋਕ,

ਇੱਕ ਦੁਆ, ਉਸ ਸੱਚੇ ਰੱਬ ਤਾਈਂ, ਰੱਬਾ ਚੰਗੇ-ਚੰਗੇ ਰੱਖੀਂ, ਮੇਰੇ ਵਤਨ ਦੇ ਲੋਕ।

ਕਿਸੇ ਸੰਨ ਜਾਂ ਚੋਰੀ ਦੀ ਨਹੀਂ, ਜੁਗਤ ਕਰਦੇ, ਸਲਾਹਾਂ ਦਿੱਲੀ ਲੁੱਟਣ ਦੀਆਂ, ਕਰਦੇ ਇਹ ਲੋਕ,

ਕਦਰਾਂ ਮੰਨ ਵਿੱਚ, ਬੈਠਾਉਣ ਦਿੱਲ ਉੱਤੇ, ਪਰ ਕਿਸੇ ਅੱਗੇ ਸਿਰ ਨਾ ਝੁਕਾਉਣ, ਇਹ ਲੋਕ।

ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

ਕੀ ਢਾਲੇ-ਫਾਂਡੇ  ਪੁੱਛਾਂ  ਪੰਡਤਾਂ ਤੋਂ, ਮੇਰੀ ਤਕਦੀਰ ਦੇ ਪੰਨੇ ਲਿੱਖਦੇ, ਇਹ ਲੋਕ,

ਉੱਛਲਦੇ, ਡੀਗਾਂ-ਲਾਂਘਾ, ਮਿਣਨੇ ਲਈ ਨਹੀਂ, ਸਿੱਧੇ ਅਸਮਾਨਾਂ ਨੂੰ ਜਾ ਛੂਹਦੇ, ਇਹ ਲੋਕ।

ਦੇਸ਼ ਹੋਰ ਕਿਸੇ ਦੀ ਮੈਂ ਕੀ ਗੱਲ ਕਰਨੀ, ਮੇਰੇ ਭਾਰਤ ਦੇ ਲੋਕ, ਮੇਰੇ ਪੰਜਾਬ ਦੇ, ਇਹ ਲੋਕ, 

ਮੈਨੂੰ ਲੋਕ ਕਹਿੰਦਿਆਂ ਸ਼ਰਮ ਆਵੇ, ਮੇਰੇ ਆਪਣੇ ਹੀ ਨੇ, ਚਾਹੇ ਕਹਾਂ ਮੈਂ ਲੋਕ।

ਦਿਨੇ ਸੌਂਦੇ, ਰਾਤੀਂ ਜਾਗਦੇ, ਇਸ ਪਿੰਡ ਦੇ ਲੋਕ,

ਕੀ ਭੰਡਾਂ, ਕੀ ਸਰਾਂਵਾ, ਇਸ ਪਿੰਡ ਦੇ ਲੋਕ। 

📝 ਸੋਧ ਲਈ ਭੇਜੋ