ਮੇਰੇ ਅੰਦਰ ਘੋਰ ਬਗਾਵਤ

ਮੇਰੇ  ਅੰਦਰ  ਘੋਰ  ਬਗਾਵਤ  ਹੋਈ  ਹੈ।

ਉਹ ਕਿਉਂ ਬੈਠਾ ਸੱਚ ਤੋਂ ਮੂੰਹ ਲੁਕੋਈ ਹੈ।

ਹੁਣ ਕਿਉਂ ਤੇਰਾ ਜੋਸ਼ ਮੱਠਾ ਹੈ ਪੈ ਚਲਿਆ,

ਕਿਉਂ ਨਾ ਕਰਦਾ ਦਿਲ ਹੁਣ ਚਾਰਾਜੋਈ ਹੈ।

ਉਹ ਡਰਿਆ ਹੈ ਸੂਲੀ ਤੋਂ ਜਾਂ ਹਾਕਮ ਤੋਂ,

ਜਾਂ ਫਿਰ ਹੋਈ ਹੋਣੀ ਗੱਲ ਤਾਂ ਕੋਈ ਹੈ।

ਸੱਚ ਦੇ ਰਾਹ 'ਤੇ ਚਲਦੇ ਰਾਹੀ ਥੋੜੇ ਨੇ,

ਉਹ ਗੱਲ ਕਰਦੇ ਜੋ ਜਾਪੇ ਅਣਹੋਈ ਹੈ।

ਤੇਰੀ ਤਾਕਤ  ਤੇਰੀ ਕਲਮ  ਬਥੇਰੀ  ਹੈ,

ਜ਼ਾਬਰ ਦੇ ਜਿਸ ਸੱਚ ਦੀ ਨੋਕ ਚੁਭੋਈ ਹੈ।

ਇਹ ਅਹਿਸਾਸ 'ਅਮਰ' ਤੂੰ ਹਰ ਪਲ ਯਾਦ ਰੱਖੀਂ,

ਸੱਚ ਜਿੱਤਦਾ ਹੈ, ਹਾਰ ਬਦੀ ਦੀ ਹੋਈ ਹੈ।

📝 ਸੋਧ ਲਈ ਭੇਜੋ