ਮੇਰੇ ਬੱਚਿਆਂ ਨੂੰ

ਮੇਰੇ ਬੱਚਿਆਂ ਨੂੰ 

ਚੰਨ ਦਾ ਟੁੱਕ 

ਚਾਨਣ ਦੀਆਂ ਗਰਾਹੀਆਂ ਚਾਹੀਦੀਆਂ

ਯੁਮਲਿਆਂ ਬਿਆਨਾਂ ਨਾਲ 

ਸਾਡੀ ਗ਼ੁਰਬਤ ਦਾ ਮਖੌਲ ਨਾ ਉਡਾਓ

ਤਿਰੰਗਾ ਹਰ ਥਾਂ 

ਮਕਾਨਾਂ ਮਹਿਲਾਂ ਦਰਬਾਰਾਂ ਤੇ ਝੂਲਿਆ

ਝੁੱਗੀਆਂ ਝੌਂਪੜੀਆਂ ਤੇ ਵੀ ਲਹਿਰਿਆ

ਹਰ ਬਨੇਰੇ ਤੇ ਵੀ ਪ੍ਰਚਮ ਝੁੱਲਿਆ

ਮੈਂ ਭੁੱਖੇ ਨੰਨਿਆਂ ਦੇ ਪੇਟ ਤੇ ਵੀ 

ਗੱਡਿਆ

ਹਰ ਦਿਸ਼ਾ ਵਿੱਚ 

ਰੰਗ ਵੀ ਬਹੁਤ ਗੂੜ੍ਹੇ ਸਨ

ਪਰ ਉਹਦੇ ਰੰਗਾਂ ਨੇ

ਭੁੱਖ ਨਾ ਮਿਟਾਈ

ਝੰਡੇ ਅਜੇ ਵੀ ਝੁੱਲ ਰਹੇ ਹਨ

ਲੱਖਾਂ ਕਾਲੇ ਤਨ ਅਜੇ ਵੀ 

ਸੂਰਜ ਜਾਲ ਰਿਹਾ ਹੈ

ਹੁਣ ਠੰਢ ਦੀ ਰੁੱਤ ਆਉਣੀ ਹੈ

ਮੇਰੀਆਂ ਤੋਤਲੀਆਂ ਆਵਾਜ਼ਾਂ ਦੀਆਂ ਸੱਧਰਾਂ ਨੇ 

ਦਿਨ ਰਾਤ ਠਰਨਾ 

ਮੈਂ ਏਨੇ ਤਨ ਕਿੱਥੇ ਲੁਕਾਵਾਂਗਾ

ਕਿਹੜੇ ਰੰਗਾਂ ਦੇ 

ਨਿੱਘ ਦਾ ਦੇਵਾਂਗਾ ਧਰਵਾਸ

📝 ਸੋਧ ਲਈ ਭੇਜੋ