ਤੇਰਾ ਨੂਰ ਝਾੜਦਾ ਬੂਰ ਹਾਂ ਬਾਗ਼ੀ ਫੁੱਲਾਂ ਤੋੰ,
ਤੂੰ ਬੋਲੇ ਬੁੱਲਬਲ ਵਾਂਗੂੰ ਲੱਗੇ ਪਿਆਰੀ ਨੀ!
ਤੂੰ ਖੰਡ ਮੇਰੀ ਗੁਲਕੰਦ ਮੇਰੀ ਹਾਏ ਨੀਂ ਪਰੀਏ,
ਤੇਰੇ ਹੁਸਨ ਉੱਤੋਂ ਮੈਂ ਵਾਰੀ ਜਾਂਵਾਂ ਵਾਰੀ ਨੀ!
ਤੂੰ ਰੁੱਸਦੀ ਏਂ ਜਦ ਮੇਰੇ ਭਾਅ ਦਾ ਰੱਬ ਰੁੱਸ ਜੇ,
ਤੂੰ ਹੱਸਦੀ ਏਂ ਜੱਗ ਹੱਸਦਾ-ਹੱਸਦਾ ਲੱਗਦਾ ਏ!
ਦਿਲ ਕਰਦਾ ਏ ਦਿਲ ਮਰਦਾ ਏ ਨੀ ਤੇਰੇ ਤੇ,
ਇੱਕ ਤੇਰੇ ਕਰਕੇ "ਸੱਤਾ" ਤੇਰਾ ਜਗ਼ਦਾ ਏ!