ਮੇਰੇ ਦਿਲ ਨੇ ਕਿਹਾ ਮੈਨੂੰ
ਮੈਂ ਅੱਜ ਕੁੱਝ ਗੱਲਾਂ ਦੱਸਾ ਤੈਨੂੰ
ਤੂੰ ਕਿਹਾ ਸੀ ਆਪਾ ਇਕ ਹਾਂ
ਫਿਰ ਇਕੱਲਾ ਕਿਉਂ ਛੱਡਿਆ ਮੈਨੂੰ
ਪਰ ਇਦਾ ਕੱਲਿਆਂ ਜਿੰਦਗੀ ਕਿਥੇ ਚੱਲਦੀ ਏ
ਕਦੀ ਤੂੰ ਵੀ ਸਾਥ ਦੇਵੇ ਮੇਰਾ
ਕਮੀ ਸੰਧੂ ਨੂੰ ਇਹੀ ਖਲਦੀ ਏ
ਆ ਸੱਜਣਾ ਮੇਰੇ ਕੋਲ ਬੈਠ
ਕੁਝ ਗੱਲਾਂ ਕਰੀਏ
ਕਦੀ ਮੇਰੇ ਦਿਲ ਦੀ ਵੀ ਸਮਝ ਨਾ
ਆਪਾ ਕਿਉਂ ਇਕ ਦੂਜੇ ਨਾਲ ਖ਼ਫ਼ਾ ਰਹੀਏ
ਕੁਝ ਕਰ ਸੱਜਣਾ ਏਦਾਂ
ਕਿ ਆਪਾ ਫਿਰ ਤੋਂ ਇਕ ਹੋ ਜਾਈਏ
ਜਿੰਦਗੀ ਦੀ ਕਰੀਏ ਨਵੀਂ ਸ਼ੁਰੂਆਤ
ਮੁੜ ਪਿੱਛੇ ਨਾਂ ਫੇਰਾ ਪਾਈਏ
ਮੁੜ ਪਿੱਛੇ ਨਾਂ ਫੇਰਾ ਪਾਈਏ