ਮੇਰੇ ਇਸ਼ਕ ਦੀ ਓਹ ਆਖਰ ਤੌਹੀਨ ਕਰਕੇ ਤੁਰ ਗਿਆ
ਹੱਸਦਾ ਵਸਦਾ ਵੇਹੜਾ ਮੇਰਾ ਗਮਗੀਨ ਕਰਕੇ ਤੁਰ ਗਿਆ
ਓਹਦੇ ਨਾਲ ਸੀ ਮਹਿਕਦੀ ਫੁਲਵਾੜੀ ਮੇਰੇ ਦਿਲ ਦੀ
ਓਹ ਪਲਾਂ ਛਿਨਾਂ ਚ ਬੰਜ਼ਰ ਜਮੀਨ ਕਰਕੇ ਤੁਰ ਗਿਆ
ਖਬਰ ਨਹੀਂ ਰਹਿੰਦੀ ਹੋਈ ਦਰਵਾਜੇ ਤੇ ਦਸਤਕ ਦੀ
ਆਪਣੀਆਂ ਯਾਦਾਂ ਵਿਚ ਮੈਨੂੰ ਲੀਨ ਕਰਕੇ ਤੁਰ ਗਿਆ
ਖੌਰੇ ਕੌਣ ਸਿਖਾ ਗਿਆ ਇਹ ਚੰਦਰਾ ਹੁਨਰ ਓਸ ਨੂੰ
ਮੈਨੂੰ ਬੇਵਸ ਤੇ ਖੁਦ ਨੂੰ ਬੇਹਤਰੀਨ ਕਰਕੇ ਤੁਰ ਗਿਆ
ਓਹਦੇ ਬਾਅਦ ਜਿੰਦਗੀ ਚ ਰਿਹਾ ਕੋਈ ਵੀ ਰੰਗ ਨਾ
ਮੇਰਾ ਹਰ ਸੁਪਨਾ ਓਹਦੇ ਤੇ ਯਕੀਨ ਕਰਕੇ ਤੁਰ ਗਿਆ