ਮੇਰੇ ਖੱਬੇ ਸੱਜੇ ਪੱਥਰ

ਮੇਰੇ ਖੱਬੇ ਸੱਜੇ ਪੱਥਰ

ਵਸਦੇ ਭੁੱਖੇ-ਰੱਜੇ ਪੱਥਰ

ਬੀਰ-ਬਹਾਦਰ ਗੱਜੇ ਪੱਥਰ।

ਬੁਜ਼ਦਿਲ ਪਿੱਛੇ ਭੱਜੇ ਪੱਥਰ । 

ਗੈਰਾਂ ਦੀ ਵੱਜਦੀ ਹੈ ਬੋਲੀ, 

ਜਿੱਦਾਂ ਕੋਈ ਵੱਜੇ ਪੱਥਰ । 

ਕਲਯੁੱਗ ਦੇ ਇਸ ਯੁੱਗ ਅੰਦਰ ਵੀ, 

ਪੱਥਰ ਤੋਂ ਮੂੰਹ ਕੱਜੇ ਪੱਥਰ

ਜਿਸਮਾਂ ਦਾ ਪਰਦਰਸ਼ਨ ਕਰਦੇ, 

ਨਿਰਲੱਜੇ-ਨਿਰਲੱਜੇ ਪੱਥਰ

ਪੀ-ਪੀ ਕੇ ਮਜ਼ਲੂਮਾਂ ਦੀ ਰੱਤ, 

ਜੋਕਾਂ ਵਾਂਗੂ ਰੱਜੇ ਪੱਥਰ । 

ਪੱਥਰ-ਚੌਧੇ ਤੋਂ ਮਗਰੋਂ ਵੀ, 

ਸਾਡੇ ਦਰ ਵਿਚ ਵੱਜੇ ਪੱਥਰ

📝 ਸੋਧ ਲਈ ਭੇਜੋ