ਮੇਰੇ ਮਾਲਕੋ

ਤੁਸੀਂ ਦਿਲ ਨੂੰ ਸਿੱਧਾ ਡੱਸਦੇ ਓ, ਮੇਰੇ ਮਾਲਕੋ॥

ਤੁਸੀਂ ਬਾਹਲਾ ਸੋਹਣਾ ਹੱਸਦੇ ਓ, ਮੇਰੇ ਮਾਲਕੋ॥

ਮੈਂ ਸਾਹ ਵੀ ਗਿਰਵੀ ਧਰ ਸਕਦਾ ਹਾਂ ਥੋਡੇ ਲਈ,

ਤੁਸੀਂ ਰੋਮ ਰੋਮ ਜਿਊ ਵੱਸਦੇ ਓ, ਮੇਰੇ ਮਾਲਕੋ॥

ਮੈਂ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹਰ ਵੇਲੇ,

ਤੁਸੀਂ ਦੂਰ-ਦੂਰ ਕਿਉਂ ਨੱਸਦੇ ਓ, ਮੇਰੇ ਮੇਲਕੋ॥

ਇਊ ਜਾਪੇ ਇਹ ਸੂਰਤ ਜੀਂਕਣ ਘਰ ਕਰ ਗਈ

ਤੁਸੀਂ ਰੂਹ ਵਿੱਚ ਜਾਂਦੇ ਧੱਸਦੇ ਓ, ਮੇਰੇ ਮਾਲਕੋ॥

ਹੁਣ ਸਮਝ ਨਾ ਆਵੇ ਸੱਤਿਆ ਹੱਲ ਸਮੱਸਿਆ ਦਾ

ਤੁਸੀਂ ਇਲਾਜ਼ ਕਿਉਂ ਨੀਂ ਦੱਸਦੇ ਓ, ਮੇਰੇ ਮੇਲਕੋ॥

📝 ਸੋਧ ਲਈ ਭੇਜੋ