ਇਕ ਬੀਬਾ ਸਾਊ ਐਡੀਟਰ,

ਜੋ ਪੰਤਾਲੀਆਂ ਤੋਂ ਨਹੀਂ ਲੰਘਿਆ,

ਪਰ ਮਿਹਨਤ ਦੀ ਝੰਮਣੀ ਨਾਲ

ਐਉਂ ਜਾਪੇ ਜਿਉਂ ਉਮਰ ਓਸ ਦੀ ਵਿਚੋਂ

ਝੜ ਗਏ ਨੇ ਸਠ ਸਾਲ

ਮੇਜ਼ ਉੱਤੇ ਦਿਨ ਭਰ ਸਿਰ ਸੁੱਟੀ

ਨੈਣਾਂ ਰਾਹੀਂ ਰੱਤ ਵਗਾਂਦਾ,

ਕਿਸੇ ਮਸ਼ੀਨ ਵਾਂਗ ਹੱਥ ਉਸ ਦਾ,

ਕਾਗਜ਼ਾਂ ਉਤੇ ਕਲਮ ਚਲਾਂਦਾ

ਸਿਆਲ, ਉਨ੍ਹਾਲੇ, ਸੰਝ, ਸਵੇਰੇ,

ਲੇਖਾਂ ਲਈ, ਕਹਾਣੀਆਂ ਦੇ ਲਈ,

ਉਹ ਰਹਿੰਦਾ, ਗ਼ਲਤਾਨ !

ਮਣਾਂ ਮੂੰਹੀਂ ਕਾਗਜ਼ ਲਿਖ ਥੱਕੀ,

ਹਾਇ ! ਓਸ ਦੀ ਜਾਨ

📝 ਸੋਧ ਲਈ ਭੇਜੋ