ਮੈਂ ਵੇਖਾਂ ਰਿਹਾ ਭੁਚਾਲ,

ਨਾ ਮਜ਼ਦੂਰੋ ਤੁਸੀਂ ਘਾਬਰੋ,

ਏਸ ਭੁਚਾਲ ਬਦਲ ਹੈ ਦੇਣੀ,

ਪਿਛਲੀ ਸਾਰੀ ਚਾਲ

ਮਿਹਨਤ ਨੂੰ ਸਤਿਕਾਰ ਮਿਲੇਗਾ,

ਕਿਰਤੀ ਦਾ ਭੰਡਾਰ ਭਰੇਗਾ,

ਖ਼ੂਨ ਪੀਣੀਆਂ ਜੋਕਾਂ ਹੱਥੋਂ,

ਮਿਲ ਜਾਊ ਛੁਟਕਾਰਾ

ਹਰ ਪਾਸੇ ਗੂੰਜੇਗਾ ਵੀਰੋ,

ਤੁਹਾਡੀ ਮਿਹਨਤ ਤੇ ਪੁਰਸ਼ਾਰਥ ਦਾ,

ਨਾਅਰਾ ਅਤ ਪਿਆਰਾ

📝 ਸੋਧ ਲਈ ਭੇਜੋ