ਮੇਰੇ ਵਰਗਾ ਮੇਰਾ ਪਿੰਡ ਏ

ਮੇਰੇ ਵਰਗਾ ਮੇਰਾ ਪਿੰਡ ਏ 

ਤਾਂ ਤੇ ਹੁਣ ਤੱਕ ਡੇਰਾ ਪਿੰਡ

ਸਾਡੇ ਲਈ ਤੇ ਅੱਜ ਵੀ ਸੱਜਣਾ

ਸਾਰਾ ਕੁਝ ਤੇਰਾ ਪਿੰਡ

ਹਾਲੇ ਲੋਕੀਂ ਘੱਟ ਰੁੱਸਦੇ ਨੇਂ

ਹਾਲੇ ਕੁਝ ਕਚੇਰਾ ਪਿੰਡ

ਬਚਪਨ ਦੇ ਦੋ ਯਾਰਾਂ ਵਿਚੋਂ

ਬਿੱਲਾ ਸ਼ਹਿਰ ਤੇ ਸ਼ੇਰਾ ਪਿੰਡ

ਬਾਕੀ ਸਭ ਕੁਝ ਲੈ ਆਇਆ ਵਾਂ

ਚੂਰੀ ਕਾਗ ਬਨੇਰਾ ਪਿੰਡ

ਟੁਰ ਦੇ ਫਿਰਦੇ ਚੰਨ ਦਿੱਸਦੇ ਨੇਂ 

ਹੁੰਦਾ ਜਦ ਹਨ੍ਹੇਰਾ ਪਿੰਡ

ਦਿਲ ਤੇ ਦਿਲ ਫਿਰ ਜਾਂਦਾ

ਲੱਗਦਾ ਜਦ ਵੀ ਫੇਰਾ ਪਿੰਡ

‘ਸੰਧੂ’ ਤੇਰੇ ਸ਼ਿਅਰਾਂ ਦੇ ਵਿਚ

ਸੱਜਣ ਸਾਂਝ ਸਵੇਰਾ ਪਿੰਡ

📝 ਸੋਧ ਲਈ ਭੇਜੋ