ਮੇਰੀ ਅਗਲੀ ਪੀੜ੍ਹੀ ਮੈਥੋਂ ਜੁਆਬ ਮੰਗਦੀ ਹੈ।
ਮਿਰੇ ਹੋਣ ਜੀਣ ਥੀਂਣ ਦਾ ਹਿਸਾਬ ਮੰਗਦੀ ਹੈ।
ਸੰਗਦਾ ਮਰਦਾ ਰਿਹਾ, ਆਬ ਪਿਓ-ਦਾਦੇ ਦੀ ਤੋਂ,
ਮੇਰੀ ਬੱਚੀ ਮੈਥੋਂ, ਮੇਰਾ ਖਿਤਾਬ ਮੰਗਦੀ ਹੈ।
ਔਲਾਦ ਇਹ ਅੱਜ ਦੇ ਦੌਰ ਦੀ ਕਿਸਤਰ੍ਹਾਂ ਦੇਖੋ।
ਸ਼ੋਖ਼ ਰੰਗਾਂ 'ਚ ਲਿਪਟੇ, ਸੱਚ ਜਿਹੇ, ਖੁਆਬ ਮੰਗਦੀ ਹੈ।
ਭੁਲ ਕੇ ਆਯੂ ਨੂੰ ਬੇਸ਼ੱਕ, ਫੁਲਝੜੀ ਦੇ ਵਾਂਗ ਚਟਕੋ,
ਜ਼ਿੰਦਗੀ ਤਾਂ ਸਦਾ ਅਸੂਲੀ ਕਿਤਾਬ ਮੰਗਦੀ ਹੈ।
ਕਿਸੇ ਵੀ ਕੀਮਤੋਂ ਯਾ-ਰੱਬ ! ਮੋੜ ਦੇ ਮੇਰਾ ਬਚਪਨ,
ਜ਼ਿੰਦਗੀ ਬੇ-ਸਾਜ਼ੀ ਬੇ-ਸੁਰੀ ਓਹੀ ਰਬਾਬ ਮੰਗਦੀ ਹੈ।
ਸ਼ੋਖ਼ ਰੰਗਾਂ ਦੀ ਇਬਾਰਤ ਜੁਆਨੀ ਦਾ ਫੁੱਲ ਬੇਸ਼ੱਕ,
ਲਹਿੰਦੀ ਉਮਰੇ ਵੀ ਮਹਿਬੂਬਾ ਆਫ਼ਤਾਬ ਮੰਗਦੀ ਹੈ।
ਕਿਵੇਂ ਅਦਲ ਬਦਲ ਕੇ ਜ਼ਿੰਦਗੀ ਦੇ ਸ੍ਹਾਵੇਂ ਹੋਵਾਂ !
ਜੋ ਵੀ ਮੰਗਦੀ ਹੈ ‘ਆਤਮ’ ਲਾ ਜੁਆਬ ਮੰਗਦੀ ਹੈ।