ਮੇਰੀ ਅੱਖ ਨੂੰ ਅੱਖ ਨਾ ਸਮਝੇ
ਪੈਸਾ ਧੇਲਾ ਲੱਖ ਨਾ ਸਮਝੇ,
ਕਦੇਂ ਕਦੇਂ ਤੂੰ ਹੱਦ ਕਰ ਜਾਨੈ
ਮੈਨੂੰ ਅਸਲੋਂ ਕੱਖ ਨਾ ਸਮਝੇ,
ਨੰਗੀ ਕੱਢ ਤਾਂ ਅਫ਼ਸਰ ਪੁੱਤਾਂ
ਮਾਂ ਦਾ ਕੋਈ ਪੱਖ ਨਾ ਸਮਝੇ,
ਰਾਮ ਤੇ ਅੱਲਾ ਇਕੋ ਹੀ ਨੇ
ਜੇਕਰ ਉਹ ਵੱਖ ਨਾ ਸਮਝੇ,
ਸੁਪਨੇ ਵਿਚ ਵੀ ਕੀ ਮਿਲਨਾ
ਜੇ ਮੈਨੂੰ ਪਰਤੱਖ ਨਾ ਸਮਝੇ,
ਬੜਾ ਕਿਤਾਬੀ ਜਿਹਾ ਹੋ ਗਿਆ
ਮੇਰੀ ਮੌਲੀ ਰੱਖ਼ ਨਾ ਸਮਝੇ ।