ਮੇਰੀ ਕਲਮ ਬੋਲਦੀ ਐ

ਜਦ ਦਿਲ ਵਿੱਚ ਕੋਈ ਖਿਆਲ ਆਵੇ,

ਮੈਂ ਲਫ਼ਜ਼ਾਂ ਵਿੱਚ ਬਿਆਨ ਕਰਾਂ,

ਕੁਝ ਲਿਖਦਾਂ ਭਖਦੇ ਮੁੱਦਿਆਂ ਤੇ,

ਵਿੱਚ ਸੋਚਾਂ ਦੇ ਮੈਂ ਧਿਆਨ ਧਰਾਂ,

ਹੈ ਜੋ ਕੁਝ ਵੀ ਸਭ ਸੱਚ ਲਿਖੇ,

ਨਾਂ ਭੋਰਾ ਡੋਲਦੀ ਐ,

ਖੁਦ ਬੋਲਣ ਦੀ ਲੋੜ ਨੀਂ ਮੈਨੂੰ,

ਮੇਰੀ ਕਲਮ ਬੋਲਦੀ ਐ।

ਹਰ ਮੋੜ ਤੇ ਮੇਰਾ ਸਹਾਰਾ ਬਣਦੀ,

ਹਰ ਰਮਜ਼ ਹੀ ਮੇਰੀ ਪਛਾਣਦੀ ਐ,

ਮੈਨੂੰ ਕਦੇ ਕਦੇ ਤਾਂ ਇੰਝ ਲੱਗਦੈ,

ਬੱਸ ਇਹੀ ਮੈਨੂੰ ਜਾਣਦੀ ਐ,

ਹਰ ਮੁਸ਼ਕਿਲ ਦੇ ਵਿੱਚ ਸਾਥ ਦੇਵੇ,

ਮੇਰੇ ਦੁੱਖ ਫਰੋਲਦੀ ਐ,

ਖੁਦ ਬੋਲਣ ਦੀ ਲੋੜ-----------।

ਇਹਨੂੰ ਚੁੱਕ ਬੜੇ ਜ਼ਜ਼ਬਾਤ ਲਿਖੇ,

ਹੈ ਜੋ ਕੁਝ ਬੀਤਿਆ ਨਾਲ ਮੇਰੇ,

ਬੜੇ ਚੰਗੇ ਮਾੜੇ ਹਾਲਾਤ ਲਿਖੇ,

ਕਦੇ ਕੱਲਾ ਮੈਨੂੰ ਨਾਂ ਹੋਣ ਦੇਵੇ,

ਮੇਰੀ ਰੂਹ ਨੂੰ ਟੋਲਦੀ ਐ,

ਖੁਦ ਬੋਲਣ ਦੀ ਲੋੜ ਨੀਂ ਮੈਨੂੰ,

ਮੇਰੀ ਕਲਮ ਬੋਲਦੀ ਐ।

📝 ਸੋਧ ਲਈ ਭੇਜੋ