ਮੇਰੀ ਮਾਂ ਘਰ ਵੱਸਦਾ ਰੱਬ ਓਏ

ਮੇਰੀ ਮਾਂ ਘਰ ਵੱਸਦਾ ਰੱਬ ਓਏ,

ਕਿਤੇ ਕੇ ਵੇਖ ਲਈਂ

ਫਿਰ ਦੱਸੀਂ ਨਜ਼ਾਰੇ ਹੱਜ ਦੇ,

ਲੈ ਸ਼ਰਮ ਹਯਾ ਦੀ ਲੱਜ ਓਏ

ਪੈਰੀਂ ਮੱਥਾ ਟੇਕ ਲਈਂ

ਮੇਰੀ...

ਸੁੱਟ ਦੇਣੇ ਆਪਣੇ ਤੂੰ ਛੱਜ ਓਏ

ਸਤਿਕਾਰ ਦੇ ਵੇਖੇ ਜਦ ਚੱਜ ਓਏ

ਓਥੇ ਧੀਰਜਾਂ ਨਾਲ ਤੂੰ ਬੋਲਣਾ

ਤੇਰਾ ਕੋਈ ਨਹੀ ਚੱਲਣਾ ਪੱਜ ਓਏ

ਤੜਕੇ ਨਾਨਕ ਨਾਮ ਨੂੰ  ਜੱਪਦਾ

ਮੇਰਾ ਗੁਰੂਦੁਆਰਾ ਵੇਖ ਲਈਂ

ਮੇਰੀ......

ਮੇਰੇ ਬਾਪ ਹੱਥ ਤੂਤ ਦੀ ਟਾਹਣੀ ਵੇ

ਜਿਹਦੀ ਛਮਕ ਛਾਵੇਂ ਜ਼ਿੰਦਗੀ ਮਾਣੀ ਓਏ

ਉਹਨਾਂ ਦੀ 'ਸਰਬ' ਹੈ ਧੀ ਧਿਆਣੀ ਓਏ

ਕਿਤੇ ਨਜ਼ਰ ਨਾ ਉਸ ਵੱਲ ਪਾਵੀਂ ਵੇ

ਤੇਰੇ ਕੱਢ ਦੇਣਗੇ ਚਿੱਬ ਓਏ

ਬਣ ਬੰਦਾ ਨੇਕ ਜਾਈਂ

ਮੇਰੀ..........

ਸਾਹਵੇਂ ਖੜਾ ਹੋਊ ਮੇਰਾ ਵੀਰ ਵੇ

ਤਿੱਖੇ ਨਜ਼ਰ ਦੇ ਮਾਰਦਾ ਤੀਰ ਓਏ

ਰਾਖੀ ਕਰਦਾ ਮਾਵਾਂ ਧੀਆਂ ਦੀ

ਪਤਾ ਅੰਦਰ-ਬਾਹਰ ਓਹਦੇ ਪੀਰ ਓਏ

ਓਥੇ ਨੰਗੇ ਪੈਰੀਂ ਜਾਵਣਾ

ਸਮਝਾਂ ਨਾਲ ਰੱਖਣਾ ਪੱਬ ਓਏ

ਬਣਾ ਸਾਦਾ ਭੇਖ ਜਾਈਂ

ਮੇਰੀ ਮਾਂ.......

📝 ਸੋਧ ਲਈ ਭੇਜੋ