ਮੇਰੀ ਮੌਤ ਕਹਿ ਮੈਨੂੰ ਯ੍ਹਮਲਾ ਬਣਾਉਂਦੇ

ਮੇਰੀ ਮੌਤ ਕਹਿ ਮੈਨੂੰ ਯ੍ਹਮਲਾ ਬਣਾਉਂਦੇ। 

ਆਪਣੀ ਹੀ ਦਿਖ ਲਈ ਗਮਲਾ ਬਣਾਉਂਦੇ। 

ਮੈਨੂੰ ਸ਼ਰਮ ਹੈ ਮੈਂ ਕਹਾਂ ਕੀ ਉਨ੍ਹਾਂ ਨੂੰ,

ਉਹ ਹਰ ਹਾਲ ਮੈਨੂੰ ਹੀ ਕਮਲਾ ਬਣਾਉਂਦੇ।

ਬਣਾਂ ਮੈਂ ਜੁਰਾਬ, ਇਹ ਚਾਹ ਨਾ ਸੀ ਮੇਰੀ, 

ਕਿਸੇ ਅਣਖੀ ਪੱਗ ਦਾ ਹੀ ਸ਼ਮ੍ਹਲਾ ਬਣਾਉਂਦੇ।

ਪੂਰੇ ਪਿਆਰ ਨਾਲ ਹੀ, ਸਕਦੇ ਸਾਂ ਬਣ ਕੁਝ ਵੀ, 

ਭਰਪੂਰ ਪਿਆਰ ਦੇਂਦੇ ਤੇ ਰ੍ਹਮਲਾ ਬਣਾਉਂਦੇ।

ਨੀਂਹ ਦਾ ਪੱਥਰ ਹੀ ਸਮਝਣ ਅਜੇ ਤਕ ਵੀ ਮੈਨੂੰ, 

ਕਿਸੇ ਛੱਤ ਦਾ ਵੀ, ਕੋਈ ਥ੍ਹਮਲਾ ਬਣਾਉਂਦੇ।

📝 ਸੋਧ ਲਈ ਭੇਜੋ