ਇਸ਼ਕ, ਹੁਸਨ, ਸੰਗੀਤ ਤੇ ਕਲਾ ਨਾਲੋਂ, 

ਬਾਜ਼ੀ ਲੈ ਗਿਆ ਸਰੇ ਬਾਜ਼ਾਰ ਆਟਾ । 

ਆਸ਼ਕ ਝਲਕ ਉਡੀਕਦੇ ਡੀਪੂਆਂ ਤੇ, 

ਦਿੰਦਾ ਨਹੀਂ ਦੀਦਾਰ ਦਿਲਦਾਰ ਆਟਾ ।

ਸੁੱਟ ਮੋਟਰਾਂ ਵਿਚ ਉਧਾਲ ਲੈ ਗਏ, 

ਪਹੁੰਚ ਗਿਆ ਸਰਹੱਦਾਂ ਤੋਂ ਪਾਰ ਆਟਾ । 

ਹਰ ਇਕ ਮੋੜ ਤੇ ਪੁਛਦੇ ਲੋਕ ਫਿਰਦੇ, 

ਕਿੱਧਰ ਗਿਆ ਹੈ, ਮੇਰੀ ਸਰਕਾਰ ਆਟਾ ।

📝 ਸੋਧ ਲਈ ਭੇਜੋ