ਮੇਰੀ ਸ਼ਾਮ ਹੋ ਰਹੀ ਹੈ

ਮੇਰੀ ਸ਼ਾਮ ਹੋ ਰਹੀ ਹੈ ਤੇਰਾ ਨੂਰ ਹੋ ਰਿਹਾ ਹੈ। 

ਇਹ ਕਰਮ ਕਿ ਯਾ ਸਿਤਮ ਹੈ ਮੰਜੂਰ ਹੋ ਰਿਹਾ ਹੈ।

ਆਬਸ਼ਾਰ ਵੇਖੋ ਗਲੇ ਇਕ ਦੂਸਰੇ ਨੂੰ ਮਿਲਕੇ

ਮਿਲ ਰਿਹਾ ਨਦੀ ਦੇ, ਭਰਪੂਰ ਹੋ ਰਿਹਾ ਹੈ।

ਕਿਤੇ ਦੂਰ ਦਾ ਮੁਸਾਫ਼ਿਰ, ਕਿਸੇ ਦੇਸ ਦਾ ਮੁਹਾਜਿਰ, 

ਅਪਣੀ ਤਲਾਸ਼ ਅੰਦਰ ਕਿਉਂ ਚੂਰ ਹੋ ਰਿਹਾ ਹੈ।

ਕਿਸੇ ਸ਼ਾਮ ਦਾ ਸਿਤਾਰਾ, ਕਿਸੇ ਰਾਤ ਦਾ ਸਵੇਰਾ, 

ਜ਼ਰਾ ਰੌਸ਼ਨੀ ਵਿਖਾ ਕੇ ਸਗੋਂ ਦੂਰ ਹੋ ਰਿਹਾ ਹੈ।

ਕਿਸੇ ਅਜਨਬੀ ਸਫ਼ਰ ਤੇ ਮੇਰੀ ਜ਼ਿੰਦਗੀ ਰਵਾਂ ਹੈ, 

ਜੋ ਮੁਕਾਮ ਰਿਹਾ ਹੈ, ਉਹ ਤੂਰ ਹੋ ਰਿਹਾ ਹੈ।

📝 ਸੋਧ ਲਈ ਭੇਜੋ