ਮੇਰੀਏ ਨੀ ਮਾਏ

ਮੇਰੀਏ ਨੀ ਮਾਏ, ਮੇਰੇ ਦੁੱਖਾਂ ਦੀਏ ਮਹਿਰਮੇ ਨੀ,

ਬੰਨ੍ਹ ਕੋਈ ਕਾਲਾ ਧਾਗਾ ਗੁੱਟ ਤੇ।

ਖੌਰੇ ਕਿਹੜੀ ਓਪਰੀ ਬਲਾ ਕੋਈ ਆਣ ਚੜ੍ਹੀ,

ਚਾਵਾਂ ਨਾਲ ਪਾਲੇ ਤੇਰੇ ਪੁੱਤ ਤੇ।

ਟੁੱਟ ਚੱਲੀ ਚਾਵਾਂ ਦੀ ਤੜਾਗੀ ਮਾਏ ਮੇਰੀਏ ਨੀ,

ਕੱਲੇ ਕੱਲੇ ਘੁੰਗਰੂ ਵੀ ਖਿੰਡ ਗਏ।

ਮੁੜ ਕੇ ਨੀ ਆਏ ਓਹੋ, ਮੋਤੀਆਂ ਜਿਹੇ ਦਿਨ ਸੁੱਚੇ,

ਬਿਨਾ ਦੱਸੇ ਖੌਰੇ ਕਿਹੜੇ ਪਿੰਡ ਗਏ।

ਜਿੰਦ ਮੇਰੀ ਖੋ ਗਈ ਇਸ ਦੁਨੀਆਂ ਦੇ ਮੇਲੇ ਵਿੱਚ

ਭਾਵੇਂ ਫੜਿਆ ਸੀ ਹੱਥ ਤੇਰਾ ਘੁੱਟ ਕੇ....

ਚੈਨ ਮੇਰਾ ਲੈ ਗਈ, ਉਡਾ ਕੇ ਨੇਰ੍ਹੀ ਸੱਧਰਾਂ ਦੀ,

ਨੈਣ ਚੁੰਧਿਆਏ ਫਿੱਕੇ ਚਾਨਣਾ।

ਪਾ ਦੇ ਸਲਾਈ ਨੈਣੀਂ, ਕਾਲਸ ਦਾ ਲਾ ਦੇ ਟਿੱਕਾ,

ਰੂਹ ਦੇ ਹਨੇਰੇ ਤਾਈਾ ਜਾਨਣਾ।

ਹੱਸਦੇ ਨੂੰ  ਦੇਖ ਲੋਕੀਂ ਜਲਦੇ ਨੇ ਜਿਹੜੇ ਓਹੋ,

ਰੋਣ ਵੀ ਨੀ ਦਿੰਦੇ ਫੁੱਟ ਫੁੱਟ ਕੇ.....

ਸੁੱਖ ਕੋਈ ਸੁੱਖ ਮਾਏ, ਮਿਰਚਾਂ ਤੂੰ ਵਾਰ ਦੇਖ,

ਲੱਭ ਕੋਈ ਉੱਚ ਵਾਲਾ ਪੀਰ ਨੀ।

ਦੇ ਦੇ ਕੋਈ ਮੰਤਰ ਭਟਕਦੇ "ਮੰਡੇਰ" ਤਾਈਾ,

ਦਿਲ ਨੂੰ  ਜੇ ਆਜੇ ਭੋਰਾ ਧੀਰ ਨੀ।

ਸੱਦ ਕੋਈ ਯੋਗੀ ਜਿਹੜਾ ਰੱਬ ਤੀਕ ਪਹੁੰਚਿਆ ਨੀ,

ਪਵਾ ਦੇ ਕੋਈ ਹਥੌਲਾ ਅੱਕ ਪੁੱਟ ਕੇ......

📝 ਸੋਧ ਲਈ ਭੇਜੋ