ਹੱਥਾਂ ਉਤੇ ਓਕੜੂ‌ ਜਿਹੇ ਸ਼ਬਦ ਘੁੰਮਦੇ ਨੇ

ਜਦੋਂ ਮੈਂ ਤੁਰਦਾ ਹਾਂ, ਮਿੱਟੀ ਪੈਰ ਚੁੰਮਦੇ ਨੇ

ਮਿਆਰ ਮੁੱਕ ਜਾਂਦੀ ਏ,ਉੱਖੜ‌ ਚਾਵਾਂ ਦੀ

ਹੁਣ ਤੇ ਰੱਬ ਕਰੇ,ਵਾਟ ਮੁੱਕ ਜੇ ਸਾਵਾਂ ਦੀ

ਮਿੱਟੀ ਉੱਠੇ ਖਲੇਪੜ ਹਾਂ,ਓਸੇ ਦੇ ਹੀ ਜਾਏ

ਰੇਤ ਮੇਰੀ ਮਾਂ ਸਦਕੇ,ਜੀਹਨੇ ਚੁੱਕਕੇ ਗਲ਼ ਨਾ ਲਾਏ

ਰੁੱਖਾਂ ਲੱਗੇ ਬੂਰ‌ ਵਾਂਗਰ, ਅਸੀਂ ਕੱਲ ਨੂੰ ਝੜ‌ ਜਾਣਾ

ਇਹ ਰਿਸ਼ਤੇ ਸਮਝੋਂ ਬਾਹਰ, ਅਸੀਂ ਪਲ਼ ਨੂੰ ਮਰ ਜਾਣਾਂ

ਅਸੀਂ ਜੰਗਲ਼ ਉਣੇ ਨਕਸ਼ੇ ਹਾਂ,ਥੋੜ੍ਹੇ ਅਕਲੋਂ ਕੋਝੇ ਨੀਂ

ਪਾਣੀਆਂ ਵਰਗੀ ਵਿਰਤੀ ਸਾਡੀ, ਬਹੁਤੇ ਤਾਂ ਜੀ ਸੌਝੇ ਨੀਂ

📝 ਸੋਧ ਲਈ ਭੇਜੋ