ਅਜ਼ਾਦੀ ਤੋਂ ਲੈ ਕੇ

ਹੁਣ ਤੱਕ

ਉਹ ਸੱਜਿਓ ਖੱਬੇ ਨੂੰ ਲਿਖਦਾ ਰਿਹਾ

ਤੇ

ਮੈਂ ਖੱਬਿਓ ਸੱਜੇ

ਜਿੱਥੇ ਮੈਂ ਰੁਕਦੀ

ਉੱਥੋਂ ਉਹ ਤੁਰਨਾ ਸ਼ੁਰੂ ਕਰਦਾ

ਜਿੱਥੋ ਮੈਂ ਤੁਰਦੀ

ਉੱਥੇ ਕੇ ਉਹ ਰੁਕ ਜਾਂਦਾ।

ਉਂਝ ਲਿਖਦੇ-ਲਿਖਦੇ

ਅੱਧ ਵਿਚਕਾਰ

ਕਈ ਵਾਰ ਮਿਲੇ ਹਾਂ ਅਸੀਂ।

📝 ਸੋਧ ਲਈ ਭੇਜੋ