ਉਸ ਰਾਤ ਆਵਾਜ਼ ਆਈ

ਰੁਕੋ ਠਹਿਰੋ

ਸਾਗਰੀ ਲਹਿਰੋ

ਸੁਕਰਾਤ ਜਾ ਰਿਹਾ ਏ…।

ਮੰਥਨ ਕਰਦੇ ਹੱਥ ਕੰਬੇ

ਸੁਰਾਹੀ ਡੋਲੀ

ਰੂਹ ਬੋਲੀ

ਮੀਰਾ ਦਾ ਪਿਆਲਾ,

ਬਦਲ ਦਿਓ

ਕਿ ਜ਼ਹਿਰ ਨਕਲੀ ਏ।

📝 ਸੋਧ ਲਈ ਭੇਜੋ