ਮਿਲਦੀ ਨਹੀਂ ਮੁਸਕਾਨ ਹੀ ਹੋਠੀਂ

ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ

ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਹੋਠਾਂ ਤੇ ਹਾਸਾ ਮਰ ਗਿਆ, ਦੰਦਾਸਾ ਰਹਿ ਗਿਆ

ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ

ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਕੁਝ ਸੂਟ ਲਾਭੇਂ ਸਾਂਭ ਕੇ, ਰਖ ਗੂੜ੍ਹੇ ਰੰਗ ਦੇ

ਕਚੇ ਦੀ ਕਚੀ ਦੋਸਤੀ, ਟੁੱਟੀ ਤੇ ਪਾਉਣ ਨੂੰ

ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਟੁਟਿਆ ਕਿਓਂ, ਗੂੜ੍ਹਾ ਜਿਹਾ ਚਸ਼ਮਾ ਖਰੀਦ ਲੈ

ਰੋ ਰੋ ਕੇ ਸੁੱਜੀਆਂ ਸੋਹਣੀਆਂ ਅਖੀਆਂ ਲੁਕਾਉਣ ਨੂੰ

ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਵਿਛੜੇ ਸਜਣ ਨੇ ਖੁਆਬ ਵਿਚ, ਸੀਨੇ ਨੂੰ ਲਾ ਕਿਹਾ

ਕਿਸਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ

ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਲੰਘਾਂਗੇ ਤੇਰੀ ਵੀ ਗਲੀ, ਇਕ ਦਿਨ ਛਣਨ ਛਣਨ

ਤੇਰੇ ਬਿਨਾਂ ਵੀ ਜੀ ਰਹੇ ਹਾਂ ਇਹ ਦਿਖਾਉਣ ਨੂੰ

ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

📝 ਸੋਧ ਲਈ ਭੇਜੋ