ਮਿਲੇ ਸਕੂਨ ਮੈਨੂੰ ਜੇ ਓਹਦੀ ਖ਼ਬਰ ਆਵੇ
ਹੋਵੇ ਈਦ ਮੇਰੀ ਜੇ ਉਹ ਕਿਤੇ ਨਜ਼ਰ ਆਵੇ
ਕਿੱਥੋਂ ਲਿਆਵਾਂ ਏਦਾਂ ਦੇ ਨੈਣ ਨਕਸ਼ ਮੈਂ
ਕਿ ਉਹ ਸ਼ਾਮ ਸਵੇਰੇ ਮੇਰੇ ਮਗਰ ਆਵੇ
ਮੈਂ ਫੁੱਲਾਂ ਨਾਲ ਸ਼ਿੰਗਾਰ ਕੇ ਰੱਖਾਂ ਰਾਹਵਾਂ ਨੂੰ
ਮਨ ਮੇਹਰ ਪਵੇ ਓਹਦੇ ਤੇ ਸਾਡੇ ਨਗਰ ਆਵੇ
ਕਿ ਓਹਦੀਆਂ ਬਾਹਾਂ ਚ ਆਖਰੀ ਸਾਹ ਮੁੱਕਣ
ਮੇਰੀ ਜਿੰਦਗੀ ਦਾ ਰੱਬਾ ਐਸਾ ਹਸ਼ਰ ਆਵੇ
ਸਾਹ ਚਾਰ ਹੀ ਹੋਣ ਪਰ ਨਾਲ ਓਹਦੇ
ਦਿਓ ਅਸੀਸ ਕੋਈ ਕਿ ਓਹਨੂੰ ਕਦਰ ਆਵੇ
ਕੈਸਾ ਰੋਗ ਲਾ ਲਿਆ ਇਹਨਾਂ ਅੱਖੀਆਂ ਨੇ
ਕਿ ਓਹਨੂੰ ਵੇਖੇ ਬਿਨਾਂ ਨਾ ਸਬਰ ਆਵੇ