ਮਨ ਵਿੱਚ ਹੀ ਕਿਉਂ ਕਰੇ ਸਲਾਹਾਂ,
ਕਦੇ ਦਿਲ ਆਪਣੇਂ ਨੂੰ ਖੋਲ ਤਾਂ ਸਹੀ,
ਤੈਨੂੰ ਵੀ ਬੋਲ ਸਕੂਨ ਹੈ ਮਿਲਣਾਂ,
ਮਿੱਠੇ ਬੋਲ ਦੋ ਪਿਆਰ ਦੇ ਬੋਲ ਤਾਂ ਸਹੀ।
ਜ਼ਿੰਦਗੀ ਜਿੰਦਾ ਦਿਲ ਹੈ ਹੁੰਦੀ,
ਕਾਹਤੋਂ ਐਵੇਂ ਮਰਦਾ ਫਿਰਦੈਂ,
ਸਦਾ ਨੀਂ ਰਹਿਣਾਂ ਇੱਥੇ ਬੇਲੀ,
ਮੇਰੀ ਮੇਰੀ ਕਰਦਾ ਫਿਰਦੈਂ,
ਅਉਗੁਣ ਦੂਜਿਆਂ ਦੇ ਨੂੰ ਛੱਡ ਕੇ,
ਕਦੇ ਆਪਣਿਆਂ ਨੂੰ ਤੂੰ ਟੋਲ ਤਾਂ ਸਹੀ,
ਤੈਨੂੰ ਵੀ ਬੋਲ ਸਕੂਨ ਹੈ ਮਿਲਣਾਂ,
ਮਿੱਠੇ ਬੋਲ ਦੋ ਪਿਆਰ ਦੇ ਬੋਲ ਤਾਂ ਸਹੀ।
ਸੱਚ ਸਿਆਂਣੇ ਇਹੀ ਕਹਿੰਦੇ,
ਘਾਟੇ ਵਾਧੇ ਚੱਲਦੇ ਰਹਿੰਦੇ,
ਜ਼ਿੰਦਗੀ ਤੋਂ ਕਦੇ ਹਾਰਦੇ ਨੀਂ ਉਹ,
ਮਰਦ ਦਲੇਰ ਨੇਂ ਹੱਸ ਕੇ ਸਹਿੰਦੇ,
ਬਾਬਾ ਆਪੇ ਸਭ ਕੁਝ ਠੀਕ ਕਰੂ,
ਤੂੰ ਫਿਕਰਾਂ ਨੂੰ ਬੱਸ ਰੋਲ ਤਾਂ ਸਹੀ,
ਤੈਨੂੰ ਵੀ ਬੋਲ ਸਕੂਨ ਹੈ ਮਿਲਣਾਂ,
ਮਿੱਠੇ ਬੋਲ ਦੋ ਪਿਆਰ ਦੇ ਬੋਲ ਤਾਂ ਸਹੀ।