ਮਿੱਟੀ ਆਖ਼ਰ ਹੁੰਦੀ ਮਿੱਟੀ,
ਤੇ ਮਿੱਟੀ ਅਖ਼ੀਰ ਹੁੰਦੀ ਮਿੱਟੀ।
ਇਹ ਦੁਨਿਆਵੀ ਚੋਲ਼ਾ ਛੱਡਦੀ,
ਕੁਦਰਤ ਵਿੱਚ ਸਮਾਉਣ ਲਈ।
ਵੱਖਰੇ ਵੱਖਰੇ ਰੂਪ ਹੰਢਾਉਂਦੀ,
ਕਦੇ ਡਿੱਠੀ ਕਦੇ ਜਾਏ ਨਾ ਡਿੱਠੀ।
ਕਦੇ ਬੋਲਦੀ ਮਾਖਿਉਂ ਮਿੱਠੀ,
ਕਲਮ ਦਵਾਤਾਂ ਘੜ੍ਹ ਸਕਦੀ।
ਲਿਖ ਕਿਤਾਬਾਂ ਪੜ੍ਹ ਸਕਦੀ,
ਸਾਹ, ਉਮਰ ਨਾ ਲਿਖ ਸਕਦੀ।
ਐਸੀ ਯਾਰ ਬਣਾਈ ਮਿੱਟੀ,
ਆਪਣੇ ਹੱਥ ’ਚ ਡੋਰ ਰੱਖ ਲਈ।
ਸੁਹਣੇ ਯਾਰ ਹਕੀਕੀ ਨੇ,
ਵੱਖਰੇ ਰੂਪ 'ਚ ਘੜ੍ਹਨ ਲਈ।
ਕਦੇ ਵੀ ਮਿੱਟੀ ਕਰਕੇ ਮਿੱਟੀ,
ਮਿੱਟੀ ਮਿੱਟੀ ਤੋਂ ਸੜਵਾਵੇ।
ਮਿੱਟੀ ਨੂੰ ਉਹ ਕਰਨ ਲਈ ਮਿੱਟੀ,
ਬੰਦਾ ਸੁੱਖਾਂ ਨੂੰ ਰੋਂਦਾ ਰਹਿ ਜਾਏ।
ਮਿੱਟੀ ਮੂੰਹ ਤੇ ਲਾਲੀ ਆਵੇ,
ਖ਼ਾਕ ਬਣ ਜਦ ਸੜ੍ਹ ਕੇ ਜਾ ਕੇ।
ਮਿੱਟੀ ਗਲ਼ੇ ਜਦ ਲੱਗਦੀ ਮਿੱਟੀ,
ਸਰਬ ਨੇ ਮਿੱਟੀ ਰਲ਼ ਵੀ ਸੱਜਣਾ।
ਤੇਰੇ ਪੈਰੀਂ ਲੱਗ ਹੀ ਜਾਣਾ,
ਤੈਥੋਂ ਮਿੱਟੀ ਜਾਣੀ ਨਾ ਡਿੱਠੀ।
ਨਿੱਤ ਸਵੇਰੇ ਸਿਜਦੇ ਕਰਦੀ,
ਜਿਹੜੇ ਯਾਰ ਬਣਾਈ ਮਿੱਟੀ।