ਮਿੱਟੀ ਦਾ ਰੰਗ

ਇਸ ਮਿੱਟੀ ਨੇ ਇੱਕ ਮੁਰਦੇ ਦੀ, ਭੁੱਖ ਦਾ ਕੱਜਿਆ ਨੰਗ ਹੋ

ਲਹੂ ਅਸਾਡੇ ਨਾਲ ਹੈ ਮਿਲਦਾ,ਇਸ ਮਿੱਟੀ ਦਾ ਰੰਗ ਹੋ

ਇਹ ਮਿੱਟੀ ਇੱਕ ਝੀਲ 'ਚੋਂ ਆਈ, ਚੀਰ ਕੇ ਹਿੱਕ ਕੁਹਸਾਰਾਂ ਦੀ

ਬਿਫਰ ਬਰਾਨੇ ਬਣ ਗਈ ਹੈ ਜੁ, ਬੋਲੀ ਲੱਖ ਹਜ਼ਾਰਾਂ ਦੀ

ਇਹ ਮਿੱਟੀ ਬੁੱਢੜੇ ਕਿਰਤੀ ਦੀ, ਕਰਦੀ ਹਰਾ ਕਰੰਗ ਹੋ

ਲਹੂ ਅਸਾਡੇ ਨਾਲ ਹੈ ਮਿਲਦਾ, ਇਸ ਮਿੱਟੀ ਦਾ ਰੰਗ ਹੋ

ਲਾ ਕੇ ਕੰਨ ਸੁਣੋ ! ਧਰਤੀ 'ਚੋਂ, ਬੋਲਣ ਵੱਡ ਵਡੇਰੇ

ਭਾਰੇ ਬੂਟ ਲਤੜ ਕੇ ਲੰਘੇ, ਹੱਕ ਤੇਰੇ ਤੇ ਮੇਰੇ

ਇਸ ਮਿੱਟੀ ਵਿਚ ਪੁੰਗਿਆ ਬਰਛਾ, ਲਿਖਦਾ ਇੱਕ ਪ੍ਰਸੰਗ ਹੋ

ਲਹੂ ਅਸਾਡੇ ਨਾਲ ਹੈ ਮਿਲਦਾ,ਇਸ ਮਿੱਟੀ ਦਾ ਰੰਗ ਹੋ

ਇਸ ਮਿੱਟੀ ਵਿਚ ਜਦ ਚਰ੍ਹੀਆਂ ਤੇ ਮੱਕੀਆਂ ਨੂੰ ਗੁੱਲ ਲੱਗੇ

ਧਾੜਵੀਆਂ ਨੂੰ ਜਾਪਣ ਇਹ ਤਾਂ, ਖੇਤਾਂ ਨੂੰ ਬੁੱਲ੍ਹ ਲੱਗੇ

ਦੱਭ, ਸਰਕੜੇ, ਕਾਹੀ ਅੰਦਰ, ਬੁਕਿਆ ਇੱਕ 'ਮਰਗਿੰਦ' ਹੋ

ਲਹੂ ਅਸਾਡੇ ਨਾਲ ਹੈ ਮਿਲਦਾ, ਇਸ ਮਿੱਟੀ ਦਾ ਰੰਗ ਹੋ

📝 ਸੋਧ ਲਈ ਭੇਜੋ