ਮਾਡਰਨ ਗ਼ਜ਼ਲ

ਕਰ ਗੁੱਸਾ ਤੂੰ ਓਸ ਬਦਨਾਮ ਤੇ । 

ਜੋ ਵਿਕਦੈ ਪਿਆਲੀ ਤੇ ਇਕ ਜਾਮ ਤੇ

ਮਿਰੇ ਘਰ ਉਹ ਆਉਂਦੈ ਇਸੇ ਮੂਡ ਵਿਚ 

ਉਹ ਜਾਂਦਾ ਪਿਆ ਹੈ ਜਿਵੇਂ ਲਾਮ ਤੇ

ਉਹ ਅਖਾਂ ਵਿਖਾ ਸਕਦਾ ਮੈਨੂੰ ਕੀ

ਜੋ ਵਿਕ ਜਾਂਦੈ ਥੋੜੇ ਜਿਹੇ ਦਾਮ ਤੇ

ਉਨ੍ਹਾਂ ਕਾਲੇ ਲੋਕਾਂ ਦੀ ਗਲ ਨਾ ਕਰੋ 

ਜ਼ੋ ਟਾਮੀ ਦੇ ਪਿੱਠੂ ਮਰੇ ‘ਸਾਮ' ਤੇ

ਬੁਲਾਇਆ ਕਰੋ ਓਦੋਂ ਫਸਟ-ਏਡ ਨੂੰ 

ਤੁਸੀਂ ਚੜਦੇ ਹੁੰਦੇ ਹੋ ਜਦ ਬਾਮ ਤੇ।

ਉਹ ‘ਹਮਦਰਦੱ ਨੂੰ ਆਖਦੈ ਬੇਵਫ਼ਾ 

ਜੋ ਚਲਦਾ ਹੈ ਏਦਾਂ ਦੇ ਇਲਜ਼ਾਮ ਤੇ।

📝 ਸੋਧ ਲਈ ਭੇਜੋ