ਮੂੰਹ ਉੱਤੇ ਮਿੱਠਾ

ਮੂੰਹ ਉੱਤੇ ਮਿੱਠਾ 

ਛੁਰਾ ਪਿੱਠ ਉੱਤੇ ਗੱਡਦੇ ਜੋ।

ਖਾਣ ਵੇਲੇ ਨੇੜੇ 

ਪਈ ਬਿਪਤਾ ਚ' ਛੱਡਦੇ ਜੋ।

ਆਪਣਾ ਬਣਾਕੇ 

ਫਿਰ ਪਿੱਛੋ ਜੜ੍ਹਾ ਵੱਡਦੇ ਜੋ।

ਤੁਰ ਜੇ ਜਹਾਨੋ

ਪੱਲੇ ਸਦਾ ਲਈ ਅੱਡਦੇ ਜੋ।

ਉਹ ਯਾਰ ਨਈਓ 

'ਸੱਤਿਆ' ਗਦਾਰ ਹੁੰਦੇ ਆ॥

ਬੋਲਣਾ ਸਖਾਇਆ 

ਜਿੰਨਾਂ ਉਸੇ ਅੱਗੇ ਬੋਲਦਾ ਜੋ।

ਚਿੱਟੀ ਪੱਗ ਪਿਓ ਦੀ 

ਹੋਵੇ ਪੈਰਾਂ ਵਿੱਚ ਰੋਲਦਾ ਜੋ।

ਮਾਪਿਆਂ ਨੂੰ ਗਾਂਲ੍ਹਾਂ 

ਵਾਲੀ ਤੱਕੜੀ ਚ' ਤੋਲਦਾ ਜੋ।

ਪਿਓ ਦੀ ਪੁੱਟੇ ਦਾੜ੍ਹੀ 

ਗੁੱਤ ਅੰਮ੍ਹੜੀ ਦੀ ਖੋਲਦਾ ਜੋ।

ਉਹ ਪੁੱਤ ਨਈਓ 

'ਸੱਤਿਆ' ਕਪੁੱਤ ਹੁੰਦੇ ਆ॥

ਘਰਦੀਆਂ ਬਰੂਹਾਂ 

ਟੱਪ ਇਤਬਾਰ ਮਾਰਦੀ ਜੋ।

ਪਾਲਿਆ ਪੜਾਇਆ  

ਕਿਵੇਂ ਦਿਲ ਚੋ' ਵਸਾਰਦੀ ਜੋ।

ਇਸ਼ਕਪੁਣੇ ਚ' ਅੰਨ੍ਹੀ 

ਹੋ ਕੇ ਦਿਲ ਹਾਰਦੀ ਜੋ।

ਵੀਰਾਂ ਵਾਲੀ ਲੱਜ਼ 

ਤੀਲਾ ਕਰਕੇ ਖਲਾਰਦੀ ਜੋ।

ਉਹ ਧੀ ਨਈਓ 

ਗੰਦਗੀ ਦੀ ਨੀਂਹ ਹੁੰਦੀ ਆ॥

📝 ਸੋਧ ਲਈ ਭੇਜੋ