ਮੋਤੀ ਮਿਲੇਗਾ ਕੋਈ ਅਣਮੋਲ ਤੈਨੂੰ

ਮੋਤੀ ਮਿਲੇਗਾ ਕੋਈ ਅਣਮੋਲ ਤੈਨੂੰ,

ਤੋੜ ਤੋੜ ਕੇ ਸਿੱਪੀਆਂ ਫੋਲਦਾ ਜਾਹ

ਕੋਈ ਮਿਲੇਗਾ ਰੱਬ ਦੀ ੫ਹੁੰਚ ਵਾਲਾ,

ਸਭ ਨੂੰ ਨਾਲ ਵਿਚਾਰ ਦੇ ਤੋਲਦਾ ਜਾਹ।

ਤੇਰੀ ਹੋਵੇਗੀ ਕਦੀ ਮੁਰਾਦ ਪੂਰੀ,

ਨਾਲ ਸਿਦਕ ਦੇ ਬੀਬਿਆ! ਟੋਲਦਾ ਜਾਹ

"ਵਿਰਦੀ" ਕਦੀ ਤੇ ਮਿਲੇਗਾ ਵੈਦ ਪੂਰਾ,

ਪੀੜ ਪੀੜ ਕਰਕੇ ਉੱਚੀ ਬੋਲਦਾ ਜਾਹ

📝 ਸੋਧ ਲਈ ਭੇਜੋ