ਫੈਕਟਰੀ ਵਿੱਚ ਨਵੀਂ ਮਸ਼ੀਨ ਲਿਆਂਦੀ
ਮਜ਼ਦੂਰ ਖੁਸ਼ ਨੇ
ਲੱਡੂ ਵੰਡੇ ਚਲਾਉਣ ਤੋਂ ਪਹਿਲਾ-
ਅਗਲੇ ਹੀ ਦਿਨ
ਕਿਸੇ ਮਜ਼ਦੂਰ ਦਾ ਹੱਥ
ਮਸ਼ੀਨ ਵਿੱਚ ਆ ਕੇ
ਵੱਢਿਆ ਜਾਂਦਾ ਹੈ-
ਮਸ਼ੀਨ ਬੰਦ ਕਰਵਾ ਦਿੱਤੀ ਜਾਂਦੀ
ਹੜਤਾਲ ਹੁੰਦੀ ਹੈ
ਮੁਆਵਜ਼ੇ ਦੀ ਮੰਗ ਨੂੰ ਲੈ ਕੇ-।
ਅਖੀਰ ਮਾਲਕ ਮੰਨ ਜਾਂਦਾ
ਪੀੜਤ ਦੇ ਨਾਬਾਲਗ ਪੁੱਤ ਨੂੰ
ਉਸਦੀ ਥਾਂ ਤੇ
ਨੌਕਰੀ ਦੇਣ ਲਈ-।
ਹੜ੍ਹਤਾਲ ਖ਼ਤਮ ਹੋ ਜਾਂਦੀ ਹੈ
ਤੇ
ਮਸ਼ੀਨ ਫਿਰ ਤੋਂ ਚੱਲ ਪੈਂਦੀ ਹੈ।